ਸਰਬਜੀਤ ਸੁਖੀਜਾ
ਸ੍ਰੀ ਮੁਕਤਸਰ ਸਾਹਿਬ, 5 ਮਾਰਚ 2021-ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਹਰਮਨਵੀਰ ਸਿੰਘ ਬਰਾੜ ਦਾ ਕਾਵਿ ਸੰਗ੍ਰਹਿ “ਪੁੰਗਰਦੇ ਹਰਫ“ ਇੰਚਾਰਜ ਪਿ੍ਰੰਸੀਪਲ ਸਤਵੰਤ ਕੌਰ ਅਤੇ ਕਾਲਜ ਦੇ ਸਮੂਹ ਸਟਾਫ ਵੱਲੋਂ ਰਿਲੀਜ ਕੀਤਾ ਗਿਆ। ਹਰਮਨਵੀਰ ਸਿੰਘ ਨੇ ਦੱਸਿਆ ਕਿ ਉਸਦਾ ਕਾਵਿ ਸੰਗ੍ਰਹਿ ਸਮਾਜਿਕ ਕੁਰੀਤੀਆਂ ’ਤੇ ਕੇਂਦਰਿਤ ਹੈ। ਕਿਸ ਤਰਾਂ ਸਮਾਜ ਵਿਚ ਕਰੀਤੀਆਂ ਹੁੰਦੀਆਂ ਹਨ ਅਤੇ ਇਸ ਨਾਲ ਕਿਸ ਤਰਾਂ ਲੋਕਾਂ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾਂਦਾ ਹੈ। ਇਸ ਮੌਕੇ ਪੁੰਗਰਦੇ ਹਰਫ ਕਿਤਾਬ ਦੇ ਲੇਖਕ ਹਰਮਨਵੀਰ ਸਿੰਘ ਬਰਾੜ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਕਾਰੀ ਕਾਲਜ ਦੇ ਇੰਚਾਰਜ ਪਿ੍ਰੰਸੀਪਲ ਸਤਵੰਤ ਕੌਰ , ਪ੍ਰੋ ਆਸ਼ਾ, ਪ੍ਰੋ. ਗੁਰਮੀਤ ਕੌਰ, ਮੈਡਮ ਸੁਖਦੇਵ ਕੌਰ ਭੁੱਲਰ, ਸਹਾਇਕ ਕਲਰਕ ਸ਼ਮਿੰਦਰ ਸਿੰਘ,ਦੌਲਤ ਸਿੰਘ, ਰਣਜੀਤ ਸਿੰਘ ਖੋਖਰ ਵੀ ਮੌਜੂਦ ਸਨ।