ਸਰਬਜੀਤ ਸੁਖੀਜਾ/ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 5 ਮਾਰਚ 2021-ਦਿਹਾਤੀ ਮਜਦੂਰ ਸਭਾ ਵੱਲੋਂ ਅੱਜ ਜ਼ਿਲ੍ਹੇ ਦੇ ਲੁਬਾਣਿਆਂਵਾਲੀ ਵਿਖੇ ਬਿਜਲੀ ਬੋਰਡ ਦੇ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇਂ ਲਖਵੀਰ ਸਿੰਘ ਤਖਤ ਮਲਾਣਾ, ਜਰਨੈਲ ਸਿੰਘ ਸੀਰਵਾਲੀ, ਰਾਣੀ ਕੌਰ ਜੰਡੋ ਕੇ, ਰੀਤ ਕੌਰ ਤਖਤ ਮਲਾਣਾ, ਛਿੰਦਾ ਸਿੰਘ, ਸਤਨਾਮ ਸਿੰਘ ਜਗਤ ਸਿੰਘ ਵਾਲਾ ਨੇ ਗਰੀਬ ਲੋਕਾਂ ਦੇ ਬਿਜਲੀ ਮੀਟਰ ਪੁੱਟਣ ਤੇ ਕੁਨੈਕਸ਼ਨ ਕੱਟਣ ਦੀ ਜੋਰਦਾਰ ਨਿੰਦਿਆ ਕਰਦਿਆਂ ਕਿਹਾ ਕਿ ਮਹਿਕਮਾ ਅਜਿਹਾ ਵਰਤਾਰਾ ਕਰਨਾ ਬੰਦ ਕਰੇ। ਆਗੂਆਂ ਨੇ ਕਿਹਾ ਕਿ ਜੇਕਰ ਵਿਭਾਗ ਵੱਲੋਂ ਅਜਿਹੀਆਂ ਨੀਤੀਆਂ ਨੂੰ ਨਾ ਛੱਡਿਆ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਸਮੇਂ ਵੱਡੀ ਗਿਣਤੀ ਵਿੱਚ ਮਜਦੂਰ ਹਾਜ਼ਰ ਸਨ।