← ਪਿਛੇ ਪਰਤੋ
ਸਪੀਕਰ ਵੱਲੋਂ ਅਕਾਲੀ ਦਲ ਦੇ ਸਾਰੇ ਵਿਧਾਇਕ ਰਹਿੰਦੇ ਸੈਸ਼ਨ ਲਈ ਸਸਪੈਂਡ ਚੰਡੀਗੜ੍ਹ, 5 ਮਾਰਚ, 2021 : ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੂੰ ਮੌਜੂਦਾ ਬਜਟ ਸੈਸ਼ਨ ਦੇ ਰਹਿੰਦੇ ਤਿੰਨ ਦਿਨਾਂ ਲਈ ਸਸਪੈਂਡ ਕਰ ਦਿੱਤਾ ਗਿਆਹੈ। ਸਪੀਕਰ ਨੇ ਇਕ ਵਾਰ ਫਿਰ ਤੋਂ ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ ਕਰ ਦਿੱਤਾ ਹੈ। ਸਪੀਕਰ ਨੇ ਇਹ ਕਾਰਵਾਈ ਉਦੋਂ ਅਮਲ ਵਿਚ ਲਿਆਂਦੀ ਜਦੋਂ ਅਕਾਲੀ ਦਲ ਦੇ ਵਿਧਾਇਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਭਾਸ਼ਣ ਦੌਰਾਨ ਵਾਰ ਵਾਰ ਹੰਗਾਮਾ ਕੀਤਾ। ਸਪੀਕਰ ਨੇ ਪਹਿਲਾਂ ਉਹਨਾਂ ਨੂੰ ਚੇਤਾਵਨੀ ਦਿੱਤੀ ਸੀ ਤੇ ਫਿਰ ਉਹਨਾਂ ਨੂੰ ਰਹਿੰਦੇ ਤਿੰਨ ਦਿਨਾਂ ਲਈ ਸਸਪੈਂਡ ਕਰਨ ਦਾ ਐਲਾਨ ਕੀਤਾ ਗਿਆ।
Total Responses : 267