← ਪਿਛੇ ਪਰਤੋ
ਡਾ. ਸੇਨੂੰ ਦੁੱਗਲ ਤੇ ਬਲਦੀਪ ਕੌਰ ਨੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ, 5 ਮਾਰਚ, 2021 : ਪੰਜਾਬ ਦੇ ਨਵੇਂ ਚੁਣੇ ਗਏ ਆਈ.ਏ.ਐਸ.ਅਧਿਕਾਰੀ ਡਾ.ਸੇਨੂੰ ਦੁੱਗਲ ਅਤੇ ਬਲਦੀਪ ਕੌਰ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਗਈ। ਦੋਵਾਂ ਅਧਿਕਾਰੀਆਂ ਵਲੋਂ ਸੂਬੇ ਦੀ ਵਿਧਾਨਸਭਾ ਵਿੱਚ ਮੁਲਾਕਾਤ ਦੌਰਾਨ ਸੌਂਪੀ ਗਈ ਨਵੀਂ ਜਿੰਮੇਵਾਰੀ ਲਈ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕੀਤਾ ਗਿਆ। ਦੋਵਾਂ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਆਸ ਜਤਾਈ ਕਿ ਇਹ ਪਹਿਲਾਂ ਦੀ ਤਰ੍ਹਾਂ ਸੂਬੇ ਦੇ ਲੋਕਾਂ ਦੀ ਪੂਰੀ ਲਗਨ ਤੇ ਮਿਹਨਤ ਨਾਲ ਸੇਵਾ ਕਰਦੇ ਰਹਿਣਗੇ।
Total Responses : 189