ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕਰਨ ਮੌਕੇ ਅਰਵਿੰਦਪਾਲ ਸਿੰਘ ਸੰਧੂ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ
ਜਗਦੀਸ਼ ਥਿੰਦ
ਫਾਜ਼ਿਲਕਾ 5 ਮਾਰਚ
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਨੇ ਅੱਜ ਇਥੇ ਦਿਹਾਤੀ ਵਿਕਾਸ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਨੂੰ ਤਾੜਨਾ ਕੀਤੀ ਕਿ ਚੱਲ ਰਹੇ ਵਿਕਾਸ ਕੰਮਾਂ ਨੂੰ 31 ਮਾਰਚ ਤੱਕ ਮੁਕੰਮਲ ਕਰਕੇ ਵਰਤੋਂ ਸਰਟੀਫਿਕੇਟ ਜਮ੍ਹਾਂ ਕਰਵਾਏ ਜਾਣ। ਉਨ੍ਹਾ ਕਿਹਾ ਕਿ ਇਸ ਕੰਮ ਵਿੱਚ ਕੁਤਾਹੀ ਲਈ ਸਬੰਧਤ ਅਧਿਕਾਰੀ ਨਿੱਜੀ ਤੌਰ ਤੇ ਜਿਮੇਵਾਰ ਹੋਣਗੇ ਅਤੇ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਕੰਮ ਦੀ ਗਣਵੰਤਾ ਵਿੱਚ ਕੋਈ ਕਮੀ ਨਾ ਰਹੇ।
ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡਾਂ ਲਈ 14ਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾ ਤਹਿਤ 142 ਕਰੋੜ 55 ਲੱਖ ਰੁਪਏ ਦੀਆਂ ਗੰਰਾਟਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਇਸ ਵਿੱਚੋਂ ਅਬੋਹਰ ਬਲਾਕ ਨੂੰ 40.72 ਕਰੋੜ, ਅਰਨੀਵਾਲਾ ਬਲਾਕ ਨੂੰ 14.11 ਕਰੋੜ, ਫਾਜ਼ਿਲਕਾ ਬਲਾਕ ਨੂੰ 19.09 ਕਰੋੜ, ਜਲਾਲਾਬਾਦ ਬਲਾਕ ਨੂੰ 33.98 ਕਰੋੜ ਅਤੇ ਖੂਈਆਂ ਸਰਵਰ ਬਲਾਕ ਨੂੰ 34.65 ਕਰੋੜ ਰੁਪਏ ਦੀਆਂ ਗੰਰਾਟਾਂ ਪਿੰਡਾਂ ਦੇ ਵਿਕਾਸ ਲਈ ਜਾਰੀ ਕੀਤੀਆਂ ਗਈਆ ਹਨ।
ਇਸੇ ਤਰ੍ਹਾਂ 15ਵੇਂ ਵਿੱਤ ਕਮਿਸ਼ਨ ਵੱਲੋਂ ਫਾਜ਼ਿਲਕਾ ਜ਼ਿਲ੍ਹਾ ਪ੍ਰੀਸ਼ਦ ਨੂੰ 3.13 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ।ਇਸੇ ਤਰ੍ਹਾਂ ਜ਼ਿਲ੍ਹੇ ਦੀਆਂ ਪੰਜ ਪੰਚਾਇਤ ਸੰਮਤੀਆਂ ਨੂੰ ਵੀ 6.26 ਕਰੋੜ ਰੁਪਏ ਦੀ ਗਰਾਂਟ ਜਾਰੀ ਹੋਈ ਹੈ। ਜਿਸ ਵਿੱਚ ਅਬੋਹਰ ਪੰਚਾਇਤ ਸੰਮਤੀ ਨੁੰ 1.76 ਕਰੋੜ, ਫਾਜ਼ਿਲਕਾ ਪੰਚਾਇਤ ਸੰਮਤੀ ਨੂੰ 89 ਲੱਖ, ਜਲਾਲਾਬਾਦ ਪੰਚਾਇਤ ਸੰਮਤੀ ਨੂੰ 1.40 ਕਰੋੜ, ਖੂਈਆ ਸਰਵਰ ਪੰਚਾਇਤ ਸੰਮਤੀ ਨੂੰ 1.53 ਕਰੋੜ ਅਤੇ ਅਰਨੀਵਾਲਾ ਸੇਖ ਸੁਭਾਨ ਪੰਚਾਇਤ ਸੰਮਤੀ ਨੂੰ 68 ਲੱਖ ਰੁਪਏ ਦੀ ਗਰਾਂਟ ਦਿੱਤੀ ਗਈ ਹੈ। ਇਸ ਤੋਂ ਬਿਨ੍ਹਾਂ ਪੰਚਾਇਤਾਂ ਨੂੰ ਵੀ 21.90 ਕਰੋੜ ਦੀਆਂ ਗਰਾਂਟਾਂ 15ਵੇ ਵਿੱਤ ਕਮਿਸ਼ਨ ਤਹਿਤ ਭੇਜੀਆਂ ਗਈਆਂ ਹਨ ਜਿਸ ਵਿੱਚੋ ਅਬੋਹਰ ਬਲਾਕ ਦੀਆਂ ਪੰਚਾਇਤਾਂ ਨੂੰ 6.15 ਕਰੋੜ ਰੁਪਏ, ਫਾਜਿ਼ਲਕਾ ਬਲਾਕ ਦੀਆਂ ਪੰਚਾਇਤਾਂ ਨੂੰ 3.12 ਕਰੋੜ ਰੁਪਏ, ਜਲਾਲਾਬਾਦ ਬਲਾਕ ਦੀਆਂ ਪੰਚਾਇਤਾਂ ਨੂੰ 4.89 ਕਰੋੜ ਰੁਪਏ, ਖੂਈਆਂ ਸਰਵਰ ਦੀਆਂ ਪੰਚਾਇਤਾਂ ਨੂੰ5.36 ਕਰੋੜ ਰੁਪਏ ਅਤੇ ਅਰਨੀਵਾਲਾ ਬਲਾਕ ਦੀਆਂ ਪੰਚਾਇਤਾਂ ਨੂੰ 2.37 ਕਰੋੜ ਰੁਪਏ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜਾਰੀ ਗ੍ਰਾਂਟਾਂ ਅਨੁਸਾਰ ਵਿਕਾਸ ਕੰਮ ਤੁਰੰਤ ਮੁਕੰਮਲ ਕੀਤੇ ਜਾਣ।
ਬੈਠਕ ਵਿਚ ਏਡੀਸੀ ਵਿਕਾਸ ਸ੍ਰੀ ਨਵਲ ਰਾਮ, ਡਿਪਟੀ ਸੀਈਓ ਜਿ਼ਲ੍ਹਾ ਪ੍ਰੀਸ਼ਦ ਸ: ਜਗਤਾਰ ਸਿੰਘ ਵੀ ਹਾਜਰ ਸਨ।