ਪਰਵਿੰਦਰ ਸਿੰਘ ਕੰਧਾਰੀ
ਫਰੀਦਕੋੋਟ 5 ਮਾਰਚ 2021: ਪੰਜਾਬ ਉਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਲੋੋਕਾਂ ਨੂੰ ਵਾਤਾਵਰਨ ਦੀ ਸੰਭਾਲ, ਘਰੇਲੂ ਕੁਦਰਤੀ ਗੈਸ ਦੀ ਵਰਤੋੋਂ ਲਈ ਉਤਸ਼ਾਹਿਤ ਕਰਨ ਲਈ ਜ਼ਿਲੇ ਵਿਚ ਘਰੇਲੂ ਬਾਇਓ ਗੈਸ ਪਲਾਂਟ ਸਬਸਿਡੀ ਤੇ ਲਗਵਾਕੇ ਦਿੱਤੇ ਜਾ ਰਹੇ ਹਨ। ਇਸ ਨਾਲ ਜਿੱਥੇ ਵਾਤਾਵਰਨ ਦੀ ਸੰਭਾਲ ਹੁੰਦੀ ਹੈ, ਉੱਥੇ ਹੀ ਘਰੇਲੂ ਤੇ ਕੁਦਰਤੀ ਗੈਸ ਦੀ ਵਰਤੋੋਂ ਨਾਲ ਵੱਡੀ ਪੱਧਰ ਤੇ ਲਾਭਪਾਤਰੀ ਨੂੰ ਸਸਤੀ ਬਾਇਓ ਗੈਸ ਨਾਲ ਭਾਰੀ ਆਰਥਿਕ ਬੱਚਤ ਵੀ ਹੁੰਦੀ ਹੈ, ਤੇ ਵਧੀਆ ਖਾਦ ਦੀ ਪ੍ਰਾਪਤੀ ਵੀ ਹੁੰਦੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਦਿੱਤੀ। ਉਨਾਂ ਜਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਦਾ ਵੱਧ ਤੋੋਂ ਵੱਧ ਲਾਭ ਉਠਾਉਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਊਰਜਾ ਵਿਕਾਸ ਏਜੰਸੀ ਵੱਲੋੋਂ ਪਿੰਡਾਂ ਵਿੱਚ ਸੋੋਲਰ ਲਾਈਟਾਂ ਲਗਾਉਣ ਪ੍ਰਤੀ ਲੋੋਕਾਂ ਨੂੰ ਉਤਸ਼ਾਹਿਤ ਕਰਨ ਲਈ ਵੀ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ। ਜਿਸ ਤਹਿਤ 75 ਵਾਟ ਦਾ ਸੋੋਲਰ ਪੈਨਲ ਲਗਾ ਕੇ 12 ਵੋੋਲਟ ਦੀ ਸੋੋਲਰ ਲਾਈਟ ਲਗਾਈ ਜਾਣੀ ਹੈ ਜਿਸਤੇ 14 ਹਜ਼ਾਰ ਰੁਪਏ ਤੋੋਂ ਵਧੇਰੇ ਖਰਚ ਆਉਂਦਾ ਹੈ। ਸਰਕਾਰ ਵੱਲੋੋਂ ਇਸ ਸਕੀਮ ਤੇ ਲਾਭਪਾਤਰੀ ਨੂੰ ਪ੍ਰਤੀ ਪੈਨਲ 4 ਹਜ਼ਾਰ ਰੁਪਏ ਦੇ ਕਰੀਬ ਸਬਸਿਡੀ ਦਿੱਤੀ ਜਾਂਦੀ ਹੈ ਤੇ ਇਸ ਤੋੋਂ ਇਲਾਵਾ ਪੈਨਲ ਦੀ ਪੰਜ ਸਾਲ ਦੀ ਗਾਰੰਟੀ ਹੁੰਦੀ ਹੈ।
ਇਸ ਸਬੰਧੀ ਹੋੋਰ ਵਧੇਰੇ ਜਾਣਕਾਰੀ ਦਿੰਦੇ ਜਿਲਾ ਮੈਨੇਜਰ ਪੈਡਾ ਸ: ਤਿ੍ਰਪਤਜੀਤ ਸਿੰਘ ਨੇ ਦੱਸਿਆ ਕਿ ਬਾਇਓ ਗੈਸ ਪਲਾਂਟ ਲਗਵਾਉਣ ਲਈ ਆਮ ਸ਼੍ਰੇਣੀ ਦੇ ਲਾਭਪਾਤਰੀ ਨੂੰ 12000 ਰੁਪਏ ਪ੍ਰਤੀ ਪਲਾਂਟ ਸਬਸਿਡੀ ਵਜੋਂ ਦਿੱਤੀ ਜਾਂਦੇ ਹਨ ਅਤੇ ਜੇਕਰ ਕੋਈ ਲਾਭਪਾਤਰੀ ਆਪਣੇ ਪਖਾਨੇ ਨੂੰ ਬਾਇਓ ਗੈਸ ਪਲਾਂਟ ਨਾਲ ਜੋੜਦਾ ਹੈ ਤਾਂ ਉਸ ਨੂੰ 1600 ਰੁਪਏ ਵਾਧੂ ਸਬਸਿਡੀ ਵਜੋਂ ਦਿੱਤੇ ਜਾਂਦੇ ਹਨ। ਉਨਾਂ ਦੱਸਿਆ ਕਿ ਬਾਇਓ ਗੈਸ ਪਲਾਂਟ ਲਗਵਾਉਣ ਨਾਲ ਸਾਨੂੰ ਸਸਤੀ, ਸਾਫ ਸੁਥਰੀ ਗੈਸ ਅਤੇ ਵਧੀਆ ਖਾਦ ਦੀ ਪ੍ਰਾਪਤੀ ਹੁੰਦੀ ਹੈ ਅਤੇ ਅਸੀਂ ਆਪਣੇ ਰਿਵਾਇਤੀ ਉਰਜਾ ਦੇ ਭੰਡਾਰ ਜਿਵੇਂ ਕਿ ਤੇਲ, ਕੋਇਲਾ, ਲੱਕੜ ਆਦਿ ਦੀ ਬੱਚਤ ਆਉਣ ਵਾਲੀ ਪੀੜੀ ਲਈ ਕਰ ਸਕਦੇ ਹਾਂ ਅਤੇ ਸਾਡਾ ਵਾਤਾਵਰਣ ਵੀ ਸਾਫ ਸੁਥਰਾ ਰਹਿੰਦਾ ਹੈ। ਇਸ ਤੋੋਂ ਇਲਾਵਾ ਅਸੀਂ ਅਣਗਿਣਤ ਕੈਂਸਰ, ਦਮੇ ਵਰਗੀਆਂ ਬਿਮਾਰੀਆਂ ਤੋਂ ਵੀ ਛੁੱਟਕਾਰਾ ਪਾ ਸਕਦੇ ਹਾਂ। ਉਨਾਂ ਦੱਸਿਆ ਕਿ ਪੇਡਾ ਵੱਲੋਂ 4 ਅਤੇ 6 ਘਣ ਮੀਟਰ ਸਮਰਥਾ ਦੇ ਬਾਇਓ ਗੈਸ ਪਲਾਂਟ ਲਗਾਏ ਜਾਂਦੇ ਹਨ। 4 ਘਣ ਮੀਟਰ ਦੀ ਸਮੱਰਥਾ ਵਾਲੇ ਬਾਇਓ ਗੈਸ ਪਲਾਂਟ ਲਗਵਾਉਣ ਲਈ ਲਾਭਪਾਤਰੀ ਪਾਸ 5 ਪਸ਼ੂ ਅਤੇ 6 ਘਣ ਮੀਟਰ ਲਈ 8 ਪਸ਼ੂ ਹੋਣੇ ਜ਼ਰੂਰੀ ਹਨ। ਸੋਲਰ ਲਾਈਟਾਂ ਜਾਂ ਗੋੋਬਰ ਗੈਸ ਲਗਾਵੁਣ ਲਈ ਵਧੇਰੇ ਜਾਣਕਾਰੀ ਲਈ ਪੇਡਾ ਦੇ ਜ਼ਿਲਾ ਮੈਨੇਜ਼ਰ ਨਾਲ (ਏ.ਡੀ.ਸੀ, ਵਿਕਾਸ) ਦਫਤਰ ਫਰੀਦਕੋੋਟ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।