ਬਠਿੰਡਾ ਥਰਮਲ ਦੇ ਰਾਹ ਤੇ ਤੋਰਿਆ ਰੋਪੜ ਥਰਮਲ ਵੀ
ਹਰੀਸ਼ ਕਾਲੜਾ
ਘਨੌਲੀ, 05 ਮਾਰਚ 2021:િ ਗੂਰੂ ਗੋਬਿੰਦ ਸਿੰਘ ਸੁਪਰ ਪਾਵਰ ਥਰਮਲ ਪਲਾਂਟ ਘਨੌਲੀ ਰੋਪੜ ਵੀ ਹੁਣ ਤੋੜ ਕੇ ਬਠਿੰਡਾ ਥਰਮਲ ਵਾਲੇ ਰਾਹ ਤੇ ਸਰਕਾਰ ਵਲੋਂ ਤੋਰ ਦਿੱਤਾ ਗਿਆ ਹੈ ।ਇਸ ਥਰਮਲ ਦੇ 6 ਯੂਨਿਟਾਂ ਵਿਚੋਂ ਦੋ ਨੂੰ ਰਿਟਾਇਰ ਘੋਸ਼ਿਤ ਕਰਕੇ ਡਿਸਮੈਂਟਲ ਕਰਨ ਲਈ ਬੋਲੀ ਦੀ ਕਾਰਵਾਈ ਪੀ. ਐਸ. ਪੀ. ਸੀ. ਐਲ. ਵਲੋਂ ਆਰੰਭ ਕਰ ਦਿੱਤੀ ਗਈ ਹੈિ।ਇਹ ਖੁਲਾਸਾ ਅੱਜ ਆਪਣੀ ਟੀਮ ਸਮੇਤ ਥਰਮਲ ਪਲਾਂਟ ਦੇ ਗੇਟ ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਵਕੀਲ ਦਿਨੇਸ਼ ਚੱਢਾ ਨੇ ਕੀਤਾ।ਉਨ੍ਹਾਂ ਕਿਹਾ ਕਿ ਪਹਿਲਾਂ ਪਿੱਛਲੀ ਅਕਾਲੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਦੇ ਲਈ ਸਰਕਾਰੀ ਥਰਮਲਾਂ ਨੂੰ ਖਤਮ ਕਰਕੇ ਪ੍ਰਾਈਵੇਟ ਥਰਮਲਾਂ ਦੇ ਨਾਲ਼ ਸਮਝੌਤੇ ਕੀਤੇ ਗਏ।ਪਰ ਹੁਣੇ ਮੌਜੂਦਾ ਕੈਪਟਨ ਸਰਕਾਰ ਨੇ ਵੀ ਉਨ੍ਹਾਂ ਸਮਝੌਤਿਆਂ ਨੂੰ ਰੱਦ ਕਰਨ ਦੀ ਬਜਾਏ ਸਰਕਾਰੀ ਥਰਮਲਾਂ ਦਾ ਉਜਾੜਾ ਹੀ ਕੀਤਾ ਜਾ ਰਿਹਾ ਅਤੇ ਕਾਰਪੋਰੇਟ ਘਰਾਣਿਆਂ ਨੂੰ ਬਿਜਲੀ ਦੇ ਖੇਤਰ ਚ ਮਜਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਲੁੱਟ ਸਕਣ। ਉਨ੍ਹਾਂ ਦੱਸਿਆ ਕਿ ਸਰਕਾਰੀ ਥਰਮਲ ਦੇ ਯੂਨਿਟਾਂ ਨੂੰ ਨੋ ਡਿਮਾਂਡ ਕਹਿਕੇ ਬੰਦ ਰੱਖਿਆ ਜਾ ਰਿਹਾ ਹੈ ਜਦਕਿ ਦੂਜੇ ਪਾਸੇ ਪ੍ਰਾਈਵੇਟ ਥਰਮਲਾਂ ਤੋਂ ਮਹਿੰਗੇ ਭਾਅ ਤੇ ਬਿਜਲੀ ਖਰੀਦੀ ਜਾ ਰਹੀ ਹੈ।ਚੱਢਾ ਨੇ ਕਿਹਾ ਕਿ ਇੰਜੀਨੀਅਰਜ ਐਸੋਸੀਏਸ਼ਨ ਅਨੁਸਾਰ ਥਰਮਲ ਦੇ ਯੂਨਿਟਾਂ ਨੂੰ ਉਦੋਂ ਤੱਕ ਰਿਟਾਇਰ ਘੋਸ਼ਿਤ ਨਹੀਂ ਕਰਨਾ ਚਾਹੀਦਾ ਜਦੋਂ ਤੱਕ ਕਿ ਇਹ 3 ਲੱਖ ਘੰਟੇ ਨਾਂ ਚੱਲਣ।ਪਰ ਸਰਕਾਰ ਸਰਕਾਰੀ ਥਰਮਲਾਂ ਨੂੰ ਖਤਮ ਕਰਨ ਲਈ ਐਨੀ ਕਾਹਲੀ ਹੈ ਕਿ ਜਿਹੜੇ ਯੂਨਿਟਾਂ ਨੂੰ ਰਿਟਾਇਰ ਘੋਸ਼ਿਤ ਕੀਤਾ ਗਿਆ ਹੈ, ਉਹ ਹਾਲੇ ਤੱਕ 2 ਲੱਖ ਘੰਟਿਆਂ ਤੋਂ ਵੀ ਘੱਟ ਚੱਲੇ ਨੇ॥ਉਨ੍ਹਾਂ ਕਿਹਾ ਕਿ ਜਿਵੇਂ ਕਿਸਾਨਾਂ ਦੇ ਲਈ ਪ੍ਰਾਈਵੇਟ ਮੰਡੀਆਂ ਬਣਾਕੇ ਕੇਂਦਰ ਸਰਕਾਰ ਸਰਕਾਰੀ ਮੰਡੀਆਂ ਨੂੰ ਖਤਮ ਕਰਨ ਚਾਹੁੰਦੀ ਹੈ ਉਸੇ ਤਰਾਂ ਬਾਦਲ ਤੇ ਕੈਪਟਨ ਸਰਕਾਰਾਂ ਨੇ ਪ੍ਰਾਈਵੇਟ ਥਰਮਲਾਂ ਨੂੰ ਲਿਆਕੇ ਸਰਕਾਰੀ ਥਰਮਲਾਂ ਨੂੰ ਖਤਮ ਕੀਤਾ ਹੈ।ਉਨ੍ਹਾਂ ਨੇ ਇਲਾਕਾ ਨਿਵਾਸੀਆਂ ਨੂੰ,ਥਰਮਲ ਦੀਆਂ ਜਥੇਬੰਦੀਆਂ ਤੇ ਸਮਾਜਿਕ ਜਥੇਬੰਦੀਆਂ ਨੂੰ ਸਕਰਾਰ ਦੀਆਂ ਇਨ੍ਹਾ ਨੀਤੀਆਂ ਖਿਲਾਫ ਤਿੱਖਾ ਸੰਘਰਸ਼ ਉਲੀਕ ਕੇ ਥਰਮਲਾ ਨੂੰ ਬਚਾਉਣ ਲਈ ਡਟ ਕੇ ਖੜਨ ਦਾ ਵੀ ਸੱਦਾ ਦਿੱਤਾ। ਇਸ ਮੌਕੇ ਜਿਲ੍ਹਾ ਸਰਪ੍ਰਸਤ ਭਾਗ ਸਿੰਘ ਮਦਾਨ ਅਤੇ ਸ਼ਹਿਰੀ ਪ੍ਰਧਾਨ ਸ਼ਿਵ ਕੁਮਾਰ ਸੈਣੀ, ਜਿਲ੍ਹਾ ਮੀਡੀਆ ਇੰਚਾਰਜ ਸੁਦੀਪ ਵਿੱਜ,ਜ਼ਿਲਾ ਦਫ਼ਤਰ ਇੰਚਾਰਜ ਮਨਜੀਤ ਸਿੰਘ,ਆਪ ਨੇਤਾ ਸੰਤੋਖ ਸਿੰਘ ਵਾਲਿਆ ਜਿਲ੍ਹਾ ਇਵੈਂਟ ਇੰਚਾਰਜ ਚੇਤਨ ਕਾਲੀਆ,ਕੁਲਦੀਪ ਸਿੰਘ ਰਿਟਾਇਰ ਜੇ.ਈ.ਪ੍ਰਦੀਪ ਕੁਮਾਰ ਘਨੌਲੀ ,ਆਦਿ ਸ਼ਾਮਲ ਸਨ।