ਐਸ.ਏ.ਐਸ. ਨਗਰ 05 ਮਾਰਚ 2021: ਸ੍ਰੀ ਸਤਿੰਦਰ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਿਲ੍ਹਾ ਐਸ.ਏ.ਐਸ ਨਗਰ ਦੀ ਸੁਚੱਜੀ ਅਗਵਾਈ ਅਧੀਨ ਸ੍ਰੀਮਤੀ ਡਾ ਰਵਜੋਤ ਕੌਰ ਗਰੇਵਾਲ ਐਸ.ਪੀ. ਰੂਰਲ ਅਤੇ ਸ. ਗੁਰਬਕਸ਼ੀਸ ਸਿੰਘ ਮਾਨ ਡੀ.ਐਸ.ਪੀ ਡੇਰਾਬੱਸੀ, ਜਿਲਾ ਮੋਹਾਲੀ ਦੀ ਨਿਗਰਾਨੀ ਹੇਠ ਇਸ: ਗੁਰਬੀਰ ਸਿੰਘ ਮੁੱਖ ਅਫਸਰ ਥਾਣਾ ਹੰਡੇਸਰਾ ਅਤੇ ਸਾਥੀਆਂ ਨੇ ਹੰਡੇਸਰਾ ਏਰਿਆ ਵਿੱਚ ਚੋਰਾ ਦੇ ਵੱਡੇ ਗਿਰੋਹ ਦਾ ਪਰਦਾ ਫਾਸ਼ ਕਰਦਿਆ ਮੁਕੱਦਮਾ ਨੰਬਰ 11 ਮਿਤੀ 04/03/2021 ਅ/ਧ 379,411 ਆਈ.ਪੀ.ਸੀ ਥਾਣਾ ਹੰਡੇਸਰਾ ਤਹਿਤ 06 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਦੋਸ਼ੀਆ ਪਾਸੋ ਚੋਰੀ ਕੀਤਾ ਸਮਾਨ 02 ਮੋਟਰਸਾਇਕਲ, 02 ਮੋਬਾਇਲ ਫੋਨ, 02 ਸਿਲੈਂਡਰ, 01 ਐਲ.ਈ.ਡੀ ਸਕਰੀਨ ਬਰਾਮਦ ਕੀਤੀ ਗਈ।
ਫੜੇ ਗਏ ਦੋਸ਼ੀਆ ਦੇ ਨਾਮ ਰੀਤਿਕ ਪੁੱਤਰ ਸੁਲਿੰਦਰ ਕੁਮਾਰ, ਰਾਹੁਲ ਪੁੱਤਰ ਜਸਵਿੰਦਰ ਸਿੰਘ, ਰਾਜੇਸ ਪੰਡਤ ਪੁੱਤਰ ਅਸ਼ੋਕ ਕੁਮਾਰ, ਰਾਜੇਸ਼ ਸ਼ਰਮਾ ਪੁੱਤਰ ਲੇਖਰਾਜ, ਨਿਖਿਲ ਸਿੰਘ ਉਰਫ ਕਰਨ ਪੁੱਤਰ ਸੰਜੇ ਸਿੰਘ, ਯਾਸੀਨ ਪੁੱਤਰ ਜਾਫਰ ਅਲੀ ਵਾਸੀਆਨ ਪਿੰਡ ਲਾਲੜੂ ਥਾਣਾ ਲਾਲੜੂ ਹਨ। ਮੁਕੱਦਮੇ ਦੀ ਅਗਲੀ ਤਫਤੀਸ ਅਮਲ ਵਿੱਚ ਲਿਆ ਕੇ ਦੋਸ਼ੀਆਂ ਪਾਸੋ ਹੋਰ ਬ੍ਰਮਦਗੀ ਕਰਵਾਈ ਜਾਵੇਗੀ।