← ਪਿਛੇ ਪਰਤੋ
ਇਮਾਨਦਾਰ ਅਤੇ ਮੇਹਨਤੀ ਵਿਅਕਤੀ ਪ੍ਰਧਾਨ ਬਣੇਗਾ : ਸੋਨੀ ਗਾਲਿਬ ਜਗਰਾਓਂ (ਦੀਪਕ ਜੈਨ ): ਨਗਰ ਕੌਂਸਲ ਜਗਰਾਓਂ ਵਿਚ 23 ਵਿਚੋਂ 17 ਸੀਟਾਂ ਜਿੱਤਣ ਵਾਲੀ ਕਾਂਗਰਸ ਪਾਰਟੀ ਵਲੋਂ ਆਪਣਾ ਪ੍ਰਧਾਨ ਬਣਾਇਆ ਜਾਏਗਾ ਪਰ 15 ਦਿਨ ਬੀਤ ਜਾਣ ਦੇ ਬਾਅਦ ਵੀ ਹਾਲੇ ਤਕ ਪਾਰਟੀ ਕਿਸੇ ਚਿਹਰੇ 'ਤੇ ਆਪਣਾ ਵਿਚਾਰ ਨਹੀਂ ਦੇ ਰਹੀ। ਪਿਛਲੀ ਬਾਰ ਨਗਰ ਕੌਂਸਲ ਦੀ ਪ੍ਰਧਾਨਗੀ ਐਸਸੀ ਰਿਜਰਵ ਕੋਟੇ ਵਿਚ ਆ ਗਈ ਸੀ ਅਤੇ ਐਸਸੀ ਹੀ ਪ੍ਰਧਾਨ ਬਣਾਏ ਗਏ ਸਨ। ਪਰ ਇਸ ਵਾਰ ਕਿਸੇ ਤਰਾਂ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ। ਇਸ ਕਰਕੇ ਪ੍ਰਧਾਨ ਬਾਰੇ ਕਿਆਸ ਲਗਾਨੇ ਮੁਸ਼ਕਲ ਹੋ ਗਏ ਹਨ। ਇਹ ਤਾਂ ਜਾਹਰ ਹੀ ਹੈ ਕਿ ਪ੍ਰਧਾਨ ਕਾਂਗਰਸ ਦਾ ਹੀ ਬਣਾਇਆ ਜਾਵੇਗਾ ਪਰ ਜਿੰਨੀ ਦੇਰ ਤਕ ਪੰਜਾਬ ਸਰਕਾਰ ਵਲੋਂ ਪ੍ਰਧਾਨਗੀ ਵਾਸਤੇ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਤਦ ਤਕ ਕਿਸੇ ਵੀ ਨੇਤਾ ਨੂੰ ਪ੍ਰਧਾਨ ਦੀ ਪਦਵੀ ਮਿਲਣ ਬਾਰੇ ਯਕੀਨ ਕਰਨਾ ਮੁਸ਼ਕਲ ਹੈ। ਕਾਂਗਰਸ ਪਾਰਟੀ ਦੇ ਕਈ ਕੌਂਸਲਰ ਲਗਾਤਾਰ ਤੀਸਰੀ ਵਾਰ ਅਤੇ ਕਈ ਦੋ ਬਾਰ ਚੌਣਾਂ ਜਿੱਤਕੇ ਕੌਂਸਲਰ ਬਣੇ ਹਨ। ਪਾਰਟੀ ਨੂੰ ਚਾਹੀਦਾ ਹੈ ਕਿ ਕਿਸੇ ਸਾਫ ਸੁਥਰੇ ਅਕਸ ਵਾਲੇ ਕੌਂਸਲਰ ਨੂੰ ਹੀ ਪ੍ਰਧਾਨ ਬਣਾਇਆ ਜਾਵੇ। ਕਿਓਂ ਜੋ ਨਗਰ ਕੌਂਸਲ ਪਿਛਲੇ ਕਾਫੀ ਲੰਮੇ ਸਮੇ ਤੋਂ ਭ੍ਰਿਸ਼ਟਾਚਾਰ ਦੇ ਮੁੱਦਿਆਂ ਕਾਰਨ ਅਖਬਾਰਾਂ ਦੀਆਂ ਸੁਰਖੀਆਂ ਵਿਚ ਆਉਂਦੀ ਰਹੀ ਹੈ। ਕਾਂਗਰਸ ਦੇ ਜਿਲਾ ਦਿਹਾਤੀ ਪ੍ਰਧਾਨ ਸੋਨੀ ਗਾਲਿਬ ਦਾ ਕਹਿਣਾ ਹੈ ਕਿ ਇਸ ਵਾਰ ਪ੍ਰਧਾਨ ਇਕ ਸਾਫ ਸੁਥਰੀ ਅਤੇ ਇਮਾਨਦਾਰ ਅਕਸ ਵਾਲਾ ਹੀ ਬਣਾਇਆ ਜਾਵੇਗਾ ਅਤੇ ਜਲਦੀ ਹੀ ਪ੍ਰਧਾਨ ਨਗਰ ਕੌਂਸਲ ਵਿਚ ਆ ਜਾਵੇਗਾ। ਇਥੇ ਇਹ ਵਰਨਣਯੋਗ ਹੈ ਕਿ ਨਗਰ ਕੌਂਸਲ ਦੇ ਜ਼ਿਆਦਾਤਰ ਕੌਂਸਲਰ ਸੋਨੀ ਗਾਲਿਬ ਦੇ ਹੀ ਕਰੀਬੀ ਹਨ ਅਤੇ ਇਸ ਕਾਰਨ ਸੋਨੀ ਗਾਲਿਬ ਦਾ ਖਾਸ ਵਿਅਕਤੀ ਹੀ ਪ੍ਰਧਾਨਗੀ ਦੀ ਕੁਰਸੀ ਹਾਸਲ ਕਰੇਗਾ। ਪਰ ਇਹ ਕਿ ਆਖਿਰ ਕੌਣ ਪ੍ਰਧਾਨ ਬਣੇਗਾ।
Total Responses : 189