ਕੌਂਸਲਰ ਨੇ ‘ਪਵਿੱਤਰ ਗੰਗਾ ਜਲ’ ਲੈਣ ਲਈ ਝੰਡੀ ਦੇ ਕੇ 85 ਕਾਂਵੜੀ ਕੀਤੇ ਰਵਾਨਾ
ਮਨਿੰਦਰਜੀਤ ਸਿੱਧੂ
ਜੈਤੋ, 6 ਮਾਰਚ, 2021
ਹਾਲ ਹੀ ਹੋਈਆਂ ਨਗਰ ਕੌਂਸਲ ਚੋਣਾਂ ਵਿੱਚ ਜੇਤੂ ਰਹੇ ਵੱਡੇ ਕਾਰੋਬਾਰੀ ਜਤਿੰਦਰ ਕੁਮਾਰ ਉਰਫ ਜੀਤੂ ਬਾਂਸਲ ਨੇ ਸੀਨੀਅਰ ਕਾਂਗਰਸੀ ਆਗੂ ਲਖਵਿੰਦਰ ਕੁਮਾਰ ਲੱਕੀ ਅਰੋੜਾ ਦੀ ਅਗਵਾਈ ਹੇਠ 85 ਭਗਤ ‘ਪਵਿੱਤਰ ਗੰਗਾ ਜਲ’ ਲੈਣ ਲਈ ਹਰੁਦਆਰ ਲਈ ਰਵਾਨਾ ਕੀਤੇ।ਜ਼ਿਕਰਯੋਗ ਹੈ ਕਿ ਸ਼ਿਵਰਾਤਰੀ ਦੇ ਮੌਕੇ ਉੱਪਰ ਇਹ ਭਗਤ ਹਰਦੁਆਰ ਤੋਂ ਗੰਗਾ ਜਲ ਲੈ ਕੇ ਵਾਪਸ ਪਰਤਨਗੇ।ਇਸ ਮੌਕੇ ਜੀਤੂ ਬਾਂਸਲ ਨੇ ਕਿਹਾ ਕਿ ਭਗਵਾਨ ਭੋਲੇ ਸ਼ੰਕਰ ਦੀ ਅਪਾਰ ਕ੍ਰਿਪਾ ਸਦਕਾ ਹੀ ਉਹ ਚੋਣਾਂ ਦੇ ਮਹਾਂ ਦੰਗਲ ਵਿੱਚ ਵਿਜੇਤਾ ਰਹੇ ਹਨ।ਉਹਨਾਂ ਕਿਹਾ ਕਿ ਉਹਨਾਂ ਨੇ ਹਮੇਸ਼ਾ ਭਗਵਾਨ ਸ਼ਿਵ ਦੁਆਰਾ ਦਿਖਾਇਆ ਗਿਆ ਹੱਕ ਅਤੇ ਸੱਚ ਦਾ ਰਾਹ ਚੁਣਿਆ ਹੈ ਅਤੇ ਲੋਕਾਂ ਦੇ ਹੱਕ ਦੀ ਗੱਲ ਕੀਤੀ ਹੈ ਅਤੇ ਕਰਦੇ ਰਹਿਣਗੇ।ਲਖਵਿੰਦਰ ਕੁਮਾਰ ‘ਲੱਕੀ ਅਰੋੜਾ’ ਨੇ ਕਿਹਾ ਕਿ ਸ਼ਿਵਰਾਤਰੀ ਹਿੰਦੂ ਭਾਈਚਾਰੇ ਅਤੇ ਸਮੁੱਚੇ ਭਾਰਤ ਵਾਸੀਆਂ ਦਾ ਪਵਿੱਤਰ ਤਿਉਹਾਰ ਹੈ।ਇਸ ਮੌਕੇ ਸੀਤਾ ਰਾਮ ਬਾਂਸਲ ਕੋਟਲੀ ਵਾਲੇ, ਚੀਨੂੰ ਸਿੰਗਲਾ, ਜੋਨੀ ਸਿੰਗਲਾ, ਖੁਸ਼ਹਾਲ ਤਨੇਜਾ ਆਦਿ ਮੌਜੂਦ ਸਨ।