ਰਾਜਿੰਦਰ ਕੁਮਾਰ
ਬੰਗਾ, 6 ਮਾਰਚ 2021 - ਰਾਤ ਵੇਲੇ ਚੋਰੀ ਦੀ ਵਾਰਦਾਤ ਨੂੰ ਰੋਕਣ ਲਈ ਸ਼ਹਿਰ ਵਿਚ ਸਟ੍ਰੀਟ ਲਾਈਟਾਂ ਤਾਂ ਚੱਲਣਾ ਬਹੁਤ ਜ਼ਰੂਰੀ ਹਨ। ਬੰਗਾ ਸ਼ਹਿਰ ਦੇ 15 ਦੇ 15 ਵਾਰਡਾ ਵਿਚ ਲੋਕ ਇਹਨਾਂ ਨੂੰ ਠੀਕ ਕਰਨ ਦੀ ਮੰਗ ਕਰ ਰਹੇ ਹਨ ਕਈ ਵਾਰਡਾਂ ਵਿਚ ਤਾਂ ਪੰਜਾਬ ਸਰਕਾਰ ਦੀ ਐਲ ਈ ਡੀ ਨਾਲ ਬੰਗਾ ਸ਼ਹਿਰ ਨੂੰ ਚਮਕਾਉਣ ਵਾਲੇ ਦਾਵੇ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ।
ਰਾਕੇਸ਼ ਕੁਮਾਰ, ਮਹਿੰਦਰ ,ਸ਼ਾਮ ਲਾਲ, ਹਰਬੰਸ ਸਿੰਘ ,ਸਾਧੂ ਰਾਮ, ਰਾਮ ਲੁਭਾਇਆ , ਜਸਵਿੰਦਰ ਸਿੰਘ, ਮਮਤਾ ਰਾਣੀ ਨੇ ਸ਼ਹਿਰ ਵਿਚ ਲੁੱਟਾ ਖੋਹਾ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਸ਼ਹਿਰ ਅੰਦਰ ਬੰਦ ਪਈਆ ਸਟ੍ਰੀਟ ਲਾਇਟਾ ਚਲਾਉਣ ਦੀ ਮੰਗ ਕੀਤੀ ਹੈ ਉੱਥੇ ਹੀ ਉਹਨਾਂ ਕਿਹਾ ਕਿ ਨਗਰ ਕੌਂਸਲ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖਤ ਸ਼ਿਕਾਇਤ ਕਰਨ ਤੋਂ ਬਾਅਦ ਵੀ ਇਕ ਸਟਰੀਟ ਲਾਈਟ ਤੱਕ ਠੀਕ ਨਹੀਂ ਹੁੰਦੀ।