ਮਨਿੰਦਰਜੀਤ ਸਿੱਧੂ
ਜੈਤੋ, 6 ਮਾਰਚ, 2021 - ਹਾਲ ਹੀ ਹੋਈਆਂ ਨਗਰ ਕੌਂਸਲ ਚੋਣਾਂ ਵਿੱਚ ਜੇਤੂ ਰਹੇ ਵੱਡੇ ਕਾਰੋਬਾਰੀ ਜਤਿੰਦਰ ਕੁਮਾਰ ਉਰਫ ਜੀਤੂ ਬਾਂਸਲ ਨੇ ਸੀਨੀਅਰ ਕਾਂਗਰਸੀ ਆਗੂ ਲਖਵਿੰਦਰ ਕੁਮਾਰ ਲੱਕੀ ਅਰੋੜਾ ਦੀ ਅਗਵਾਈ ਹੇਠ 85 ਭਗਤ ‘ਪਵਿੱਤਰ ਗੰਗਾ ਜਲ’ ਲੈਣ ਲਈ ਹਰੁਦਆਰ ਲਈ ਰਵਾਨਾ ਕੀਤੇ।ਜਿਕਰਯੋਗ ਹੈ ਕਿ ਸ਼ਿਵਰਾਤਰੀ ਦੇ ਮੌਕੇ ਉੱਪਰ ਇਹ ਭਗਤ ਹਰਦੁਆਰ ਤੋਂ ਗੰਗਾ ਜਲ ਲੈ ਕੇ ਵਾਪਸ ਪਰਤਨਗੇ।
ਇਸ ਮੌਕੇ ਜੀਤੂ ਬਾਂਸਲ ਨੇ ਕਿਹਾ ਕਿ ਭਗਵਾਨ ਭੋਲੇ ਸ਼ੰਕਰ ਦੀ ਅਪਾਰ ਕ੍ਰਿਪਾ ਸਦਕਾ ਹੀ ਉਹ ਚੋਣਾਂ ਦੇ ਮਹਾਂ ਦੰਗਲ ਵਿੱਚ ਵਿਜੇਤਾ ਰਹੇ ਹਨ।ਉਹਨਾਂ ਕਿਹਾ ਕਿ ਉਹਨਾਂ ਨੇ ਹਮੇਸ਼ਾ ਭਗਵਾਨ ਸ਼ਿਵ ਦੁਆਰਾ ਦਿਖਾਇਆ ਗਿਆ ਹੱਕ ਅਤੇ ਸੱਚ ਦਾ ਰਾਹ ਚੁਣਿਆ ਹੈ ਅਤੇ ਲੋਕਾਂ ਦੇ ਹੱਕ ਦੀ ਗੱਲ ਕੀਤੀ ਹੈ ਅਤੇ ਕਰਦੇ ਰਹਿਣਗੇ।ਲਖਵਿੰਦਰ ਕੁਮਾਰ ‘ਲੱਕੀ ਅਰੋੜਾ’ ਨੇ ਕਿਹਾ ਕਿ ਸ਼ਿਵਰਾਤਰੀ ਹਿੰਦੂ ਭਾਈਚਾਰੇ ਅਤੇ ਸਮੁੱਚੇ ਭਾਰਤ ਵਾਸੀਆਂ ਦਾ ਪਵਿੱਤਰ ਤਿਉਹਾਰ ਹੈ।ਇਸ ਮੌਕੇ ਸੀਤਾ ਰਾਮ ਬਾਂਸਲ ਕੋਟਲੀ ਵਾਲੇ, ਚੀਨੂੰ ਸਿੰਗਲਾ, ਜੋਨੀ ਸਿੰਗਲਾ, ਖੁਸ਼ਹਾਲ ਤਨੇਜਾ ਆਦਿ ਮੌਜੂਦ ਸਨ।