ਰਾਜਿੰਦਰ ਕੁਮਾਰ
ਨਵਾਂ ਸ਼ਹਿਰ, 6 ਮਾਰਚ 2021 - ਨਵਾਂ ਸ਼ਹਿਰ ਦੇ ਕਾਠਗੜ੍ਹ ਇਲਾਕੇ 'ਚ ਪੈਂਦੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ ਬਣੇ ਪਿੰਡ ਬਨਾ ,ਟੋਸਾ ,ਰੇਲਮਾਜਰਾ ਦੇ ਨਜਦੀਕੀ ਜੰਗਲਾਂ ਵਿਚ ਲੱਗੀ ਅੱਗ ਬੜੀ ਤੇਜੀ ਨਾਲ ਫੈਲ ਰਹੀ ਹੈ।
ਜਿਸ ਦੇ ਕਾਰਨ ਨੇੜੇ ਦੇ ਪਿੰਡਾਂ ਦੇ ਲੋਕਾਂ ਨੂੰ ਵੀ ਆਪਣੇ ਘਰਾਂ ਤੇ ਪਸ਼ੂਆਂ ਦੇ ਅੱਗ ਦੀ ਲਪੇਟ ਵਿੱਚ ਆ ਜਾਣ ਦਾ ਡਰ ਬੈਠ ਗਿਆ ਹੈ। ਇਹ ਅੱਗ ਵੀਰਵਾਰ ਸਵੇਰੇ ਲੱਗੀ ਸੀ ਅਤੇ ਸ਼ੁੱਕਰਵਾਰ ਦੇਰ ਰਾਤ ਤੱਕ ਲਗਾਤਾਰ ਵਧਦੀ ਹੀ ਜਾ ਰਹੀ ਅਤੇ ਇਹ ਅੱਗ ਵੱਧ ਕੇ ਜੰਗਲ ਦੇ ਅੰਦਰੂਨੀ ਪਾਸੇ ਵੱਲ ਫੈਲਦੀ ਜਾ ਰਹੀ ਸੀ, ਜੋ ਕਿ ਇਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ।
ਇਲਾਕੇ ਦੇ ਨਾਲ ਲੱਗਦੇ ਪਿੰਡ ਵਾਸੀਆਂ ਨੇ ਦੱਸਿਆ ਜੰਗਲ ਦੇ ਜਾਨਵਰਾਂ ਨੇ ਪਿੰਡਾਂ ਵੱਲ ਨੂੰ ਦੌੜਨਾ ਸ਼ੁਰੂ ਕਰ ਦਿੱਤਾ ਹੈ ਜਿਨ੍ਹਾਂ ਵਿਚ ਬਾਰਾਸਿੰਘਾ, ਬੰਦਰ, ਨੀਲ ਗਾਂ ਅਤੇ ਹੋਰ ਪਸ਼ੂ, ਪੰਛੀ ਅਤੇ ਜਾਨਵਰ ਸ਼ਾਮਿਲ ਹਨ।