ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 6 ਮਾਰਚ 2021-ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਵਧੀਆ ਕਿਸਮ ਦੇ ਫਲ ਅਤੇ ਸਬਜ਼ੀ ਬੀਜ ਮੁਹੱਈਆ ਕਰਵਾਉਣ ਲਈ ਬਾਗਬਾਨੀ ਵਿਭਾਗ ਵੱਲੋਂ ਅਹਿਮ ਰੋਲ ਅਦਾ ਕੀਤਾ ਜਾ ਰਿਹਾ ਹੈ। ਇਸੇ ਤਹਿਤ ਜ਼ਿਲੇ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਬਿੰਦਰ ਸਿੰਘ ਸਰਾਓਂ ਨੇ ਗਰਮੀ ਰੁੱਤ ਦੇ ਸਬਜ਼ੀ ਬੀਜ਼ਾਂ ਦੀ ਮਿੰਨੀ ਕਿੱਟਾਂ ਜਾਰੀ ਕੀਤੀਆਂ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀ ਰੋਜ਼ਾਨਾ ਵਰਤੋਂ ਵਾਸਤੇ ਹਰ ਘਰ ਵਿਚ ਘਰੇਲੂ ਬਗੀਚੀ ਤਿਆਰ ਕੀਤੀ ਜਾਵੇ ਤਾਂ ਜੋ ਅਸੀ ਆਰਗੇਨਿਕ ਤਰੀਕੇ ਨਾਲ ਜ਼ਹਿਰ ਮੁਕਤ ਸਬਜ਼ੀਆਂ ਪੈਦਾ ਕਰਕੇ ਉਨਾਂ ਦਾ ਸੇਵਨ ਕੀਤਾ ਜਾ ਸਕੇ। ਇਹ ਮਿੰਨੀ ਕਿੱਟ ਦੀ ਕੀਮਤ 80 ਰੁਪਏ ਰੱਖੀ ਗਈ ਹੈ, ਜੋ ਜ਼ਿਲੇ ਦੇ ਬਾਗਬਾਨੀ ਵਿਭਾਗ ਦੇ ਵੱਖ-ਵੱਖ ਬਲਾਕਾਂ ਵਿਚ ਸਥਿਤ ਦਫਤਰਾਂ ਤੋ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਮੌਕੇ ਨਵਦੀਪ ਸਿੰਘ ਬਰਾੜ ਸਹਾਇਕ ਡਾਇਰੈਕਟਰ ਬਾਗਬਾਨੀ ਅਫਸਰ, ਗਗਨਦੀਪ ਕੌਰ ਬਾਗਬਾਨੀ ਵਿਕਾਸ ਅਫਸਰ, ਨਰੇਸ਼ ਕੁਮਾਰ ਮੋਂਗਾ ਸੀਨਿਅਰ ਸਹਾਇਕ ਵੀ ਹਾਜ਼ਰ ਸਨ।