ਮਮਦੋਟ , 5 ਮਾਰਚ 2021 :- ਪੰਜਾਬ ਸਰਕਾਰ ਵੱਲੋਂ ਬੱਚਿਆਂ ਨੂੰ ਵਧੀਆਂ ਸਿੱਖਿਆ ਮੁਹਈਆ ਕਰਵਾਉਣ ਦੇ ਮੰਤਵ ਨਾਲ ਪੰਜਾਬ ਦੇ ਸਕੂਲਾਂ ਦਾ ਨਵੀਨੀਕਰਨ ਅਤੇ ਨਵੀਆਂ ਇਮਾਰਤਾਂ ਤਿਆਰ ਕੀਤੀਆਂ ਜਾ ਰਹੀਆਂ ਹਨ । ਜਿਸ ਲੜੀ ਤਹਿਤ ਅੱਜ ਸਰਕਾਰੀ ਹਾਈ ਸਕੂਲ ਕੜਮਾਂ ਵਿਖੇ ਨਵੇ ਬਣੇ ਦਫਤਰ ਦਾ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਸਪੁੱਤਰੀ ਮੈਡਮ ਗਾਇਤਰੀ ਬੇਦੀ ਨੇ ਉਦਘਾਟਨ ਕੀਤਾ ਅਤੇ ਸਕੂਲ ਸਟਾਫ ਨੂੰ ਸੋੰਪਿਆ ।
ਇਸ ਮੌਕੇ ਸਕੂਲ ਦੇ ਸਮੂਹ ਸਟਾਫ਼ ਦੇ ਨਾਲ ਨਾਲ ਪਿੰਡ ਦੀ ਪੰਚਾਇਤ ਵੱਲੋਂ ਮੈਡਮ ਗਾਇਤਰੀ ਬੇਦੀ ਦਾ ਉਹਨਾਂ ਦੇ ਗਲ ਵਿੱਚ ਹਾਰ ਪਾ ਕੇ ਸਵਾਗਤ ਕੀਤਾ । ਇਸ ਮੌਕੇ ਵਧੇਰੇ ਜਾਨਕਾਰੀ ਦਿੰਦੇ ਹੋਏ ਸਕੂਲ ਮੁਖੀ ਮਾਸਟਰ ਚਰਨ ਸਿੰਘ ਨੇ ਦੱਸਿਆ ਕਿ ਮਾਨਯੋਗ ਖੇਡ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਸਕੂਲ ਨੂੰ ਗਰਾਂਟ ਮੁਹਈਆ ਕਰਵਾਈ ਗਈ ਸੀ ਜਿਸ ਨਾਲ ਸਕੂਲ ਸਟਾਫ ਵਾਸਤੇ ਸ਼ਾਨਦਾਰ ਦਫਤਰ ,ਫਰਨੀਚਰ ਅਤੇ ਬੱਚਿਆਂ ਲਈ ਪਾਰਕ , ਜਿੰਮ ਆਦਿ ਬਨਾਏ ਗਏ ਹਨ ਸਕੂਲ ਦੀ ਪ੍ਰਭਾਵਸ਼ਾਲੀ ਦਿੱਖ ਲਈ ਮੈਡਮ ਨੇ ਸਮੂਹ ਸਕੂਲ ਸਟਾਫ ਨੂੰ ਵਧਾਈ ਵੀ ਦਿੱਤੀ ।
ਇਸ ਮੌਕੇ ਸਕੂਲ ਮੁਖੀ ਮਾਸਟਰ ਚਰਨ ਸਿੰਘ ਨੇ ਸਕੂਲ ਨੂੰ ਸਮਾਰਟ ਸਕੂਲ ਬਨਾਏ ਜਾਣ ਦੇ ਚੱਲ ਰਹੇ ਕੰਮ ਬਾਰੇ ਵੀ ਮੈਡਮ ਨਾਲ ਗੱਲਬਾਤ ਕੀਤੀ । ਇਸ ਮੋਕੇ ਹੋਰਨਾਂ ਤੋਂ ਇਲਾਵਾ ਪਿੰਡ ਦੀ ਸਰਪੰਚ ਸ਼੍ਰੀਮਤੀ ਕੈਲਾਸ਼ ਕੌਰ ਪਤਨੀ ਸੁੱਚਾ ਸਿੰਘ ,ਗੁਰਮੁੱਖ ਸਿੰਘ ,ਐੱਸ ਐੱਮ ਸੀ ਚੇਅਰਮੈਨ ਬਲਦੇਵ ਸਿੰਘ ,ਸੁਖਜੀਤ ਸਿੰਘ ਉੱਪਲ , ਮੁੱਖ ਅਧਿਆਪਕ ਚਰਨ ਸਿੰਘ ਅਤੇ ਸਮੂਹ ਸਟਾਫ ਹਾਜਰ ਸਨ ।