ਕਮਲਜੀਤ ਸਿੰਘ ਸੰਧੂ
ਬਰਨਾਲਾ, 6 ਮਾਰਚ 2021 - ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਚ ਅੱਜ ਸੰਯੁਕਤ ਮੋਰਚੇ ਦੀ ਕਾਲ ਤੇ ਪੂਰੇ ਦੇਸ਼ ਚ ਕਾਲੀਆਂ ਪੱਟੀਆਂ ਪੱਗਾਂ ਤੇ ਘਰਾਂ ਚ ਕਾਲੇ ਝੰਡੇ ਲਾਕੇ ਕਾਲਾ ਦਿਹਾੜਾ ਮਨਾਇਆ ਗਿਆ। ਜਿਸ ਤਹਿਤ ਅੱਹ ਬਰਨਾਲਾ ਜ਼ਿਲ੍ਹੇ ਚ ਪਿੰਡ 'ਚ ਕਿਸਾਨਾਂ ਨੇ ਕਾਲੇ ਝੰਡੇ ਤੇ ਚੱਲ ਰਹੇ ਮੋਰਚੇ ਚ ਕਿਸਾਨਾਂ ਨੇ ਕਾਲੀਆਂ ਪੱਗਾਂ ਤੇ ਕਾਲੀਆਂ ਪੱਟੀਆਂ ਬੰਨਕੇ ਰੋਸ ਪ੍ਰਦਰਸ਼ਨ ਕੀਤਾ ਤੇ ਮੋਦੀ ਸਰਕਾਰ ਖਿਲਾਫ ਜੰਮਕੇ ਭੜਾਸ ਕੱਢੀ ।
ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਜਦ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ ਸੰਘਰਸ਼ ਨੂੰ ਹੋਰ ਵੀ ਤੇਜ ਕੀਤਾ ਜਾਵੇਗਾ ਤੇ ਸੰਯੁਕਤ ਮੋਰਚੇ ਵੱਲੋਂ ਜੋ ਵੀ ਫੈਸਲੇ ਲਾਏ ਜਾਣਗੇ, ਉਹਨਾਂ ਨੂੰ ਲਾਗੂ ਕੀਤਾ ਜਾਵੇਗਾ ਤੇ ਰੋਸ ਪ੍ਰਦਰਸ਼ਨ ਇਸੇ ਤਰਾਂ ਜਾਰੀ ਰਹਿਣਗੇ ਤੇ ਅੱਜ ਦਾ ਕਾਲਾ ਦਿਨ ਵੀ ਇਸ ਫੈਸਲੇ ਤਹਿਤ ਮਨਾਇਆ ਗਿਆ।
ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਤੇ ਘੋਲ ਹੋਰ ਵੀ ਤਿੱਖਾ ਕੀਤਾ ਜਾਵੇਗਾ ਤੇ ਅੱਠ ਮਾਰਚ ਨੂੰ ਕੌਮਤਰੀ ਔਰਤ ਦਿਵਸ ਤੇ ਪੰਜਾਬ ਤੇ ਦਿੱਲੀ ਦੇ ਬਾਡਰਾਂ ਤੇ ਲੱਖਾਂ ਦੀ ਗਿਣਤੀ ਤੇ ਅੰਤਰਾਂ ਦੇ ਵੱਡੇ ਲਾਮਿਸਾਲ ਇਕੱਠ ਕੀਤੇ ਜਾਣਗੇ ਤੇ ਔਰਤਾਂ ਦੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਪੰਜਾਬ ਵਿਧਾਨ ਸਭਾ ਤੇ ਚੱਲ ਰਹੇ ਬਜਟ ਸੈਸ਼ਨ ਤੇ ਵਿਰੋਧੀ ਧਿਰਾਂ ਦੇ ਰੋਲ ਬਾਰੇ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਕੈਪਟਨ ਸਰਕਾਰ ਤੇ ਵਿਰੋਧੀ ਧਿਰਾਂ ਤੋਂ ਉਹਨਾਂ ਨੂੰ ਕੋਈ ਉਮੀਦ ਨਹੀਂ ਹੈ ਕਿਉਕਿ ਸਰਕਾਰ ਨੇ ਚਾਰ ਸਾਲਾਂ ਤੇ ਕੋਈ ਵਾਅਦਾ ਪੂਰਾ ਨਹੀ ਕੀਤਾ।
ਉਹਨਾਂ ਇਹ ਵੀ ਮੰਗ ਕੀਤੀ ਕਿ ਪੰਜਾਬ ਸਰਕਾਰ ਖੇਤੀ ਲਈ ਵਿਸ਼ੇਸ਼ ਕਾਨੂੰਨ ਲੈਕੇ ਆਵੇ ਜਿਸ ਨਾਲ ਪੰਜਾਬ ਦੀ ਕਿਸਾਨੀ ਦਾ ਭਲਾ ਹੋ ਸਕੇ ਤੇ ਕੇਦਰੀ ਕਾਨੂੰਨਾਂ ਖਿਲਾਫ ਵੀ ਪੰਜਾਬ ਸਰਕਾਰ ਕਿਸਾਨਾਂ ਦਾ ਦਿਲੋਂ ਸਾਥ ਦੇਵੇ। ਯੂਕੇ ਦੀ ਪਾਰਲੀਮੈਟ ਚ ਖੇਤੀ ਕਾਨੂੰਨ ਤੇ ਹੋ ਰਹੀ ਚਰਚਾ ਨੂੰ ਉਹਨਾਂ ਇਸ ਨੂੰ ਚੰਗਾ ਪੱਖ ਦੱਸਿਆ ਕਿ ਇਸ ਨਾਲ ਮੋਦੀ ਸਰਕਾਰ ਤੇ ਦਬਾਅ ਵਧੇਗਾ।