ਮਨਦੀਪ ਖੁਰਮੀ ਹਿੰਮਤਪੁਰਾ
ਗਲਾਸਗੋ, 6 ਮਾਰਚ 2021 - ਸਕਾਟਲੈਂਡ ਵਿੱਚ ਫਸਟ ਮਨਿਸਟਰ ਨਿਕੋਲਾ ਸਟਰਜਨ ਦੇ ਅਸਤੀਫੇ ਦੀ ਮੰਗ ਉੱਠ ਰਹੀ ਹੈ। ਇਸਦੇ ਤਹਿਤ ਸ਼ੁੱਕਰਵਾਰ ਨੂੰ ਐਡਿਨਬਰਾ ਵਿੱਚ ਸਕਾਟਲੈਂਡ ਦੀ ਸੰਸਦ ਦੇ ਉੱਪਰੋਂ ਨਿਕੋਲਾ ਸਟਰਜਨ ਦੇ ਅਸਤੀਫੇ ਦੀ ਮੰਗ ਦੇ ਬੈਨਰ ਸਮੇਤ ਇੱਕ ਜਹਾਜ਼ ਉੱਡਦਾ ਵੇਖਿਆ ਗਿਆ। ਇਸਦੇ ਇਲਾਵਾ ਸਕਾਟਲੈਂਡ ਦੇ ਕਈ ਵੱਡੇ ਸ਼ਹਿਰ ਜਿਹਨਾਂ ਵਿੱਚ ਕਲਾਡਾਈਸਾਈਡ ਐਕਸਪ੍ਰੈਸ ਵੇਅ, ਗਲਾਸਗੋ, ਐਡਿਨਬਰਾ ਵਿੱਚ ਸਲੇਟਫੋਰਡ ਰੋਡ ਅਤੇ ਏਬਰਡੀਨ ਦੀ ਮਾਰਕੀਟ ਸਟ੍ਰੀਟ ਆਦਿ 'ਤੇ ਇਲੈਕਟ੍ਰਾਨਿਕ ਇਸ਼ਤਿਹਾਰਬਾਜ਼ੀ ਬੋਰਡਾਂ ਉੱਪਰ ਸਟਰਜਨ ਦੇ ਅਸਤੀਫੇ ਲਈ ਸੰਦੇਸ਼ ਉੱਭਰੇ ਵੇਖੇ ਗਏ ਹਨ।
ਇਸ ਸੰਬੰਧੀ ਰਾਸ਼ਟਰਵਾਦ ਵਿਰੋਧੀ ਸਮੂਹ, ਬਹੁਗਿਣਤੀ ਅਤੇ ਯੂਨੀਅਨ ਪੱਖੀ ਮੁਹਿੰਮ ਸਕਾਟਲੈਂਡ ਮੈਟਰਜ ਨੇ ਇਸ ਕਾਰਵਾਈ ਦੀ ਜ਼ਿੰਮੇਵਾਰੀ ਲਈ ਹੈ, ਜਿਸ ਵਿਚ “ਅਸਤੀਫ਼ਾ” ਸ਼ਬਦ ਨੂੰ ਲਾਲ ਰੰਗ ਵਿੱਚ ਦਰਸਾਇਆ ਗਿਆ ਹੈ। ਇਹਨਾਂ ਸੰਗਠਨਾਂ ਦਾ ਦਾਅਵਾ ਹੈ ਕਿ ਉਹ ਸਕਾਟਲੈਂਡ ਦੀ "ਚੁੱਪ ਬਹੁਗਿਣਤੀ" ਨੂੰ ਦਰਸਾਉਂਦੇ ਹਨ ਜੋ ਕਿ ਨਿਕੋਲਾ ਸਟਰਜਨ ਤੋਂ ਨਾਰਾਜ਼ ਹਨ। ਇਹਨਾਂ ਸੰਗਠਨਾਂ ਦੀ ਮੁਹਿੰਮ ਫਸਟ ਮਨਿਸਟਰ ਨੂੰ ਉਸ ਦੁਆਰਾ ਐਲੈਕਸ ਸੈਲਮੰਡ ਖ਼ਿਲਾਫ਼ 6 ਮਈ ਨੂੰ ਸਕਾਟਲੈਂਡ ਦੀ ਸੰਸਦ ਦੀ ਚੋਣ ਤੋਂ ਪਹਿਲਾਂ ਜਿਨਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਦੀ ਉਲੰਘਣਾ ਅਤੇ ਹੋਲੀਰੂਡ ਨੂੰ ਗੁੰਮਰਾਹ ਕਰਨ ਦੇ ਦਾਅਵਿਆਂ ਦੇ ਮੱਦੇਨਜ਼ਰ ਅਸਤੀਫਾ ਦੇਣ ਦੀ ਅਪੀਲ ਕਰ ਰਹੀ ਹੈ।ਸਟਰਜਨ ਦੇ ਅਸਤੀਫੇ ਲਈ ਚੱਲ ਰਹੀ ਇਸ ਮੁਹਿੰਮ ਨੂੰ ਇੱਕ ਫੰਡਰੇਜ਼ਰ ਦੁਆਰਾ ਮਦਦ ਵੀ ਕੀਤੀ ਗਈ ਹੈ, ਜਿਸਦੇ ਤਹਿਤ ਹੁਣ ਤੱਕ 6,831ਪੌਂਡ ਇਕੱਠੇ ਹੋਏ ਹਨ।