ਏਡੀਸੀਪੀ ਰੁਪਿੰਦਰ ਕੌਰ ਸਰਾ
ਸੰਜੀਵ ਸੂਦ
- ਮਾਂ ਨੇ ਕਿਹਾ ਇਕ ਸਾਲ ਤੋਂ ਕੇ ਰਿਹਾ ਸੀ ਤੰਗ
ਲੁਧਿਆਣਾ, 6 ਮਾਰਚ 2021 - ਲੁਧਿਆਣਾ ਦੀ ਜਮਾਲਪੁਰ ਇਲਾਕੇ ਵਿਚ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ ਦੋ ਬੱਚਿਆਂ ਦੀ ਮਾਂ ਨੂੰ ਇਕ ਤਰਫਾ ਪਿਆਰ ਕਰਨ ਵਾਲੇ ਸਿਰਫਿਰੇ ਆਸ਼ਿਕ ਨੇ ਮਾਂ ਦੇ ਮਨ੍ਹਾ ਕਰਨ ਤੇ ਉਸ ਦੇ ਦੋਵੇਂ ਬੱਚਿਆਂ ਦਾ ਕਤਲ ਕਰਕੇ ਖੁਦ ਨੂੰ ਵੀ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਬੱਚਿਆਂ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ, ਉਨ੍ਹਾਂ ਕਿਹਾ ਕਿ ਉਸ ਦੇ ਬੱਚੇ ਜਿਨ੍ਹਾਂ ਦੀ ਉਮਰ 8 ਸਾਲ ਰਜਨੀਸ਼ ਅਤੇ 5 ਸਾਲਾ ਮਨੀਸ਼ ਸੀ ਦੋਵਾਂ ਦਾ ਚਾਕੂ ਨਾਲ ਗਲਾ ਰੇਤ ਕੇ ਬੇਰਹਿਮੀ ਨਾਲ ਦੋਵਾਂ ਦਾ ਉਨ੍ਹਾਂ ਦੇ ਘਰ 'ਚ ਹੀ ਮੁਲਜ਼ਮ ਨੇ ਕਤਲ ਕੇ ਦਿੱਤਾ ਅਤੇ ਫਿਰ ਖੁਦ ਨੂੰ ਫਾਹਾ ਲਾਕੇ ਖੁਦਕੁਸ਼ੀ ਕਰ ਲਈ।
ਔਰਤ ਨੇ ਰੋ ਰੋ ਕੇ ਬਿਆਨ ਕੀਤਾ ਹੈ ਕਿ ਇਕ ਨੌਜਵਾਨ ਜੋ ਕੇ ਉਸ ਦੇ ਗੁਆਂਢ ਵਿਚ ਹੀ ਰਹਿੰਦਾ ਸੀ ਉਸ ਨੂੰ ਇਕ ਸਾਲ ਤੋਂ ਲਗਾਤਾਰ ਪਰੇਸ਼ਾਨ ਕਰ ਰਿਹਾ ਸੀ ਉਸ ਦੇ ਬਾਰ-ਬਾਰ ਮਨਾਂ ਕਰਨ ਤੇ ਜਦੋਂ ਉਹ ਨਾ ਹਟਿਆ ਤਾਂ ਅੰਤ ਉਸ ਨੇ ਆਪਣੇ ਮਕਾਨ ਦੇ ਮਾਲਕ ਨੂੰ ਕਿਹਾ ਕਿ ਇਸ ਨੂੰ ਵਿਹੜੇ ਵਿਚੋਂ ਕੱਢਿਆ ਜਾਵੇ ਜਿਸ ਤੋਂ ਬਾਅਦ ਮੁਲਜ਼ਮ ਨੇ 13 ਮਾਰਚ ਨੂੰ ਪਿੰਡ ਜਾਣ ਦੀ ਗਲ ਕਹੀ, ਪਰ ਅੱਜ ਸਵੇਰੇ ਜਦੋਂ ਪੀੜਤਾਂ ਆਪਣੇ ਘਰ ਦੀ ਸਫਾਈ ਕਰ ਰਹੀ ਸੀ ਤਾਂ ਮੁਲਜ਼ਮ ਨੇ ਘਰ ਦਸ ਵਿਅਕਤੀ ਨੇ ਬਿਹੜੇ ਦੇ ਮਾਲਕ ਨੂੰ 13 ਤਰੀਕ ਨੂੰ ਵਾਪਸ ਪਿੰਡ ਜਾਣ ਦੀ ਗੱਲ ਆਖੀ ਪਰ ਅੱਜ ਸਵੇਰੇ ਜਦੋਂ ਉਹ ਪੋਚਾ ਲਗਾ ਰਹੀ ਸੀ ਤਾਂ ਉਸ ਵਿਅਕਤੀ ਨੇ ਉਸ ਦੇ ਦੋਵੇਂ ਬੱਚਿਆਂ ਨੂੰ ਕਮਰੇ ਵਿਚ ਬੰਦ ਕਰ ਲਿਆ ਅਤੇ ਦੋਵਾਂ ਬੱਚਿਆਂ ਦਾ ਗਲਾ ਚਾਕੂ ਨਾਲ ਕਟ ਕੇ ਉਨ੍ਹਾਂ ਨੂੰ ਜਾਨੋਂ ਮਾਰਨ ਤੋਂ ਬਾਅਦ ਖੁਦ ਵੀ ਫਾਹਾ ਲਾਕੇ ਆਪਣੇ ਜਾਣ ਦੇ ਦਿੱਤੀ। ਬੱਚਿਆਂ ਦੀ ਉਮਰ 5 ਸਾਲ ਅਤੇ 8 ਸਾਲ ਹੈ ।
ਉਧਰ ਦੂਜੇ ਪਾਸੇ ਏਡੀਸੀਪੀ ਰੁਪਿੰਦਰ ਕੌਰ ਸਰਾ ਨੇ ਦੱਸਿਆ ਕਿ ਰਾਜੀਵ ਗਾਂਧੀ ਕਲੋਨੀ ਚ ਰਹਿਣ ਵਾਲੇ ਸ਼ੈਲੇਂਦਰ ਨਾਂ ਦੇ ਮੁਲਜ਼ਮ ਵੱਲੋਂ ਦੋ ਬੱਚਿਆਂ ਦਾ ਕਤਲ ਕਰਨ ਤੋਂ ਬਾਅਦ ਖੁਦ ਨੂੰ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਹੈ, ਉਨ੍ਹਾਂ ਕਿਹਾ ਕਿ ਮੁਲਜ਼ਮ ਬੱਚਿਆਂ ਦੀ ਮਾਂ ਨੂੰ ਪਰੇਸ਼ਾਨ ਕਰਦਾ ਸੀ, ਉਨ੍ਹਾਂ ਕਿਹਾ ਕਿ ਮਕਾਨ ਦੇ ਮਾਲਕ ਵੱਲੋਂ ਵੀ ਉਸ ਨੂੰ ਵਾਰਨਿੰਗ ਦਿੱਤੀ ਗਈ ਸੀ, ਪਰ ਪਹਿਲਾਂ ਇਸ ਸਬੰਧੀ ਕੋਈ ਸ਼ਿਕਾਇਤ ਪੁਲਿਸ ਨੂੰ ਨਹੀਂ ਮਿਲੀ ਸੀ।