ਅਸ਼ੋਕ ਵਰਮਾ
ਮਾਨਸਾ, 6 ਮਾਰਚ 2021 - ਐਸ.ਐਸ.ਪੀ. ਮਾਨਸਾ ਸੁਰੇਂਦਰ ਲਾਂਬਾ ਨੇ ਅੱਜ ਮਾਨਸਾ ਜਿਲ੍ਹੇ ਦੇ ਲੋਕਾਂ ਨੂੰ ਕਰੋਨਾ ਦੀ ਮੌਜੂਦਾ ਸਥਿਤੀ ਨੂੰ ਦੇਖਦਿਆਂ ਮਾਸਕ ਪਹਿਨਣ ਦੀ ਅਪੀਲ ਅਤੇ ਅਜਿਹਾਾ ਨਾਂ ਕਰਨ ਦੀ ਸੂਰਤ ’ਚ ਚਲਾਨ ਕਰਨ ਦੀ ਚਿਤਾਵਨੀ ਦਿੱਤੀ ਹੈ। ਐਸ ਐਸ ਪੀ ਨੇ ਆਖਿਆ ਕਿ ਪਹਿਲਾਂ ਦੀ ਤਰਾਂ ਹੀ ਹੱਥਾਂ ਨੂੰ ਸਾਬਨ ਜਾਂ ਹੈਂਡ-ਸੈਨੀਟਾਈਜ਼ਰ ਨਾਲ ਵਾਰ ਵਾਰ ਸਾਫ ਕੀਤਾ ਜਾਵੇ, ਇੱਕ-ਦੂਜੇ ਤੋੋਂ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਨੱਕ ਤੇਮੂੰਹ ’ਤੇ ਮਾਸਕ ਪਹਿਨਣਾ ਯਕੀਨੀ ਬਣਾਇਆ ਜਾਵੇ ਤਾਂ ਜੋੋ ਇਸ ਮਹਾਂਮਾਰੀ ਤੋੋਂ ਬਚਿਆ ਜਾ ਸਕੇ।
ਐਸ.ਐਸ.ਪੀ. ਮਾਨਸਾ ਨੇ ਕਿਹਾ ਕਿ ਇਸ ਮਹਾਂਮਾਰੀ ਤੋੋਂ ਬਚਾਅ ਲਈ ਜਰੂਰੀ ਸਾਵਧਾਨੀਆਂ ਦੀ ਪਾਲਣਾ ਨੂੰ ਯਕੀਨੀ ਬਨਾਉਣ ਲਈ ਮਾਨਸਾ ਪੁਲਿਸ ਵਚਨਬੱਧ ਹੈ। ਜੇਕਰ ਕੋੋਈ ਵਿਆਕਤੀ ਬਿਨਾ ਮਾਸਕ ਘੁੰਮਦਾ ਪਾਇਆ ਗਿਆ ਤਾਂ ਆਉਣ ਵਾਲੇ ਦਿਨਾਂ ਅੰਦਰ ਮਾਨਸਾ ਪੁਲਿਸ ਵੱਲੋੋਂ ਸਖਤ ਰਵੱਈਆ ਅਖਤਿਆਰ ਕਰਦੇ ਹੋੋਏ ਚਲਾਨ ਕੱਟੇ ਜਾਣਗੇ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕੋੋਵਿਡ-19 ਤੋੋਂ ਬਚਾਅ ਲਈ ਜਰੂਰੀ ਸਾਵਧਾਨੀਆਂ ਦੀ ਪਾਲਣਾ ਸਬੰਧੀ ਸਾਡਾ ਸਾਰਿਆ ਦਾ ਫਰਜ਼ ਬਣਦਾ ਹੈ ਕਿ ਅਸੀ ਅੱਗੇ ਹੋੋ ਕੇ ਪ੍ਰਸ਼ਾਸ਼ਨ ਦਾ ਸਾਥ ਦੇਈਏ, ਝੂਠੀਆਂ ਅਫਵਾਹਾਂ ਤੋੋਂ ਬਚੀਏ, ਮਾਸਕ ਪਹਿਨ ਕੇ ਰੱਖੀਏ, ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਅ ਕਰਦੇ ਹੋੋਏ ਚੰਗੇ ਨਾਗਰਿਕ ਬਣੀਏ।