← ਪਿਛੇ ਪਰਤੋ
ਅਮਰੀਕਾ : ਕੋਰੋਨਾ ਆਮਦ ਦਾ ਸਾਲ ਲੰਘਣ ਮਗਰੋਂ ਵੀ ਲੋਕ ਵਿੱਤੀ ਔਕੜਾਂ ’ਚ ਘਰੇ ਗੁਰਿੰਦਰਜੀਤ ਨੀਟਾ ਮਾਛੀਕੇ ਫਰਿਜ਼ਨੋ (ਕੈਲੀਫੋਰਨੀਆ), 7 ਮਾਰਚ 2021 ਸਾਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦਾ ਪ੍ਰਕੋਪ ਫੈਲੇ ਨੂੰ ਤਕਰੀਬਨ ਇੱਕ ਸਾਲ ਦਾ ਸਮਾਂ ਹੋ ਗਿਆ ਹੈ। ਅਮਰੀਕਾ ਨਿਵਾਸੀ ਵੀ ਇਸ ਜਾਨਲੇਵਾ ਵਾਇਰਸ ਦਾ ਪ੍ਰਕੋਪ ਇੱਕ ਸਾਲ ਦੇ ਸਮੇਂ ਤੋਂ ਝੱਲ ਰਹੇ ਹਨ। ਇਸ ਸੰਬੰਧੀ ਪਿਯੂ ਰਿਸਰਚ ਸੈਂਟਰ ਦੁਆਰਾ ਜਾਰੀ ਕੀਤੀ ਇੱਕ ਰਿਪੋਰਟ ਅਨੁਸਾਰ, ਵਾਇਰਸ ਦੇ ਪ੍ਰਕੋਪ ਦੇ ਇੱਕ ਸਾਲ ਬਾਅਦ ਬਹੁਤ ਸਾਰੇ ਅਮਰੀਕੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਅਮਰੀਕਾ ਦੇ ਲੱਗਭਗ ਅੱਧੇ ਬਾਲਗਾਂ ਅਨੁਸਾਰ ਮਹਾਂਮਾਰੀ ਨੇ ਉਨ੍ਹਾਂ ਦੇ ਵਿੱਤੀ ਟੀਚਿਆਂ ਨੂੰ ਹਾਸਲ ਕਰਨਾ ਮੁਸ਼ਕਲ ਬਣਾ ਦਿੱਤਾ ਹੈ ਅਤੇ ਘੱਟ ਆਮਦਨੀ ਵਾਲੇ ਲੋਕਾਂ ਲਈ ਇਹ ਗਿਣਤੀ 58% ਤੱਕ ਪਹੁੰਚ ਗਈ ਹੈ। 10 ਵਿੱਚੋਂ ਲੱਗਭਗ ਚਾਰ ਅਮਰੀਕੀ ਲੋਕਾਂ ਦੀ ਤਨਖ਼ਾਹ ਵਿੱਚ ਕਟੌਤੀ ਜਾਂ ਕੰਮ ਤੋਂ ਛੁੱਟੀ ਕੀਤੀ ਗਈ ਹੈ।ਕਈ ਹੋਰ ਮੂਲ ਦੇ ਲੋਕ ਜਿਵੇਂ ਕਿ ਏਸ਼ੀਅਨ ਪਰਿਵਾਰਾਂ ਦੇ ਬਹੁਗਿਣਤੀ ਲੋਕਾਂ ਨੇ ਆਮਦਨ ਦੀ ਘਾਟ ਦਾ ਸਾਹਮਣਾ ਕੀਤਾ ਹੈ ਝੱਲਿਆ ਹੈ। ਤਕਰੀਬਨ 58% ਏਸ਼ੀਆਈ ਪਰਿਵਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਤਨਖ਼ਾਹ ਵਿੱਚ ਕਟੌਤੀ ਹੋਈ ਹੈ।ਪਿਯੂ ਦੀ ਰਿਪੋਰਟ ਅਨੁਸਾਰ ਘੱਟ ਆਮਦਨੀ ਵਾਲੇ ਕਾਮੇ ਵੀ ਨੌਕਰੀਆਂ ਜਾਂ ਤਨਖਾਹ ਗੁਆ ਚੁੱਕੇ ਹਨ, ਜਦੋਂ ਕਿ ਇੱਕ ਤਿਹਾਈ ਉੱਚ-ਆਮਦਨੀ ਵਾਲੇ ਕਾਮਿਆਂ ਨੇ ਵੀ ਇਸ ਸਮੱਸਿਆ ਦਾ ਸਾਹਮਣਾ ਕੀਤਾ ਹੈ। ਇਸ ਮਹਾਂਮਾਰੀ ਅਤੇ ਇਸ ਦੇ ਨਤੀਜੇ ਵਜੋਂ ਮਾਨਸਿਕ ਪਰੇਸ਼ਾਨੀ ਵੀ ਹੋਈ ਹੈ। ਇਸ ਰਿਪੋਰਟ ਅਨੁਸਾਰ 10 ਵਿੱਚੋਂ 3 ਬਾਲਗਾਂ ਅਨੁਸਾਰ ਉਹ ਅਕਸਰ ਕਰਜ਼ੇ ਦੀ ਚਿੰਤਾ ਕਰਦੇ ਹਨ। ਇਸ ਸੰਬੰਧ ਵਿੱਚ ਬਲੈਕ ਅਤੇ ਲਾਤੀਨੋ ਵਰਕਰਾਂ ਦੀ ਗੋਰੇ ਮੂਲ ਦੇ ਲੋਕਾਂ ਨਾਲੋਂ ਚਿੰਤਾ ਦੀ ਰਿਪੋਰਟ ਕਰਨ ਦੀ ਵਧੇਰੇ ਸੰਭਾਵਨਾ ਹੈ।
Total Responses : 189