ਮਨਪ੍ਰੀਤ ਸਿੰਘ ਜੱਸੀ
- ਨਰਾਇਣਗੜ੍ਹ ਵਿਖੇ ਬਣ ਰਹੀ ਗਊਸ਼ਾਲਾ 31 ਮਾਰਚ ਨੂੰ ਹੋਵੇਗੀ ਮੁਕੰਮਲ
ਅੰਮ੍ਰਿਤਸਰ, 7 ਮਾਰਚ 2021 - ਮੇਅਰ ਕਰਮਜੀਤ ਸਿੰਘ ਰਿੰਟੂ ਤੇ ਕਮਿਸ਼ਨਰ ਸ਼੍ਰੀਮਤੀ ਕੋਮਲ ਮਿੱਤਲ ਵੱਲੋਂ ਨਗਰ ਨਿਗਮ ਵੱਲੋਂ ਨਰਾਇਣਗੜ੍ਹ ਛੇਹਰਟਾ ਵਿਖੇ ਬਣ ਰਹੀ ਮਾਡਰਨ ਗਊਸ਼ਾਲਾ ਦਾ ਜਾਇਜ਼ਾ ਲਿਆ ਗਿਆ। ਇਹ ਗਊਸ਼ਾਲਾ ਤਕਰੀਬਨ 1 ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਣ ਜਾ ਰਹੀ ਹੈ। ਇਹ ਗਊਸ਼ਾਲਾ ਸ਼ਹਿਰ ਦੀਆਂ ਅਵਾਰਾ ਪਸ਼ੂਆਂ ਲਈ ਵਰਦਾਨ ਸਾਬਤ ਹੋਵੇਗੀ ਜਿਥੇ ਕਿ ਅਵਾਰਾ ਪਸ਼ੂਆਂ ਦੀ ਰੱਖ ਰਖਾਵ ਦਾ ਖਿਆਲ ਰੱਖਿਆ ਜਾਵੇਗਾ।
ਇਸ ਮੌਕੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸ਼ਹਿਰ ’ਚ ਅਵਾਰਾ ਪਸ਼ੂਆਂ ਦੀ ਤਦਾਦ ਜਿਥੇ ਵੱਧ ਰਹੀ ਹੈ ਉਥੇ ਕਈ ਤਰ੍ਹਾਂ ਦੇ ਹਾਦਸੇ ਅਵਾਰਾ ਪਸ਼ੂਆਂ ਨਾਲ ਹੋ ਰਹੇ ਹਨ। ਮੇਅਰ ਨੇ ਕਿਹਾ ਕਿ ਨਗਰ ਨਿਗਮ ਸ਼ਹਿਰ ਦੇ ਹਰ ਸਮੱਸਿਆ ਤੇ ਗੰਭੀਰ ਹੈ ਤੇ ਲੋਕਾਂ ਦੀ ਹਰ ਮੁਸ਼ਕਿਲਾਂ ਦਾ ਸਮਾਧਾਨ ਕਰਨਾ ਸਾਡਾ ਪਹਿਲਾ ਫਰਜ਼ ਹੈ ਜਿਸਨੂੰ ਮੱਦੇਨਜ਼ਰ ਰੱਖਦਿਆਂ ਅੱਜ 1 ਕਰੋੜ 50 ਲੱਖ ਦੀ ਲਾਗਤ ਨਾਲ ਮਾਡਰਨ ਗਊਸ਼ਾਲਾ ਬਣਾਈ ਜਾ ਰਹੀ ਹੈ ਜਿਥੇ ਅਵਾਰਾ ਪਸ਼ੂਆਂ ਦੀ ਦੇਖਭਾਲ ਕੀਤੀ ਜਾਵੇਗੀ। ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਇਸਦੇ ਨਾਲ ਹੀ ਅਵਾਰਾ ਕੁੱਤਿਆਂ ਲਈ ਡੋਗਜ਼ ਸਟੇਰਲਾਈਜੇਸ਼ਨ ਸੈਂਟਰ ਬਣਾਇਆ ਗਿਆ ਹੈ। ਜਿਥੇ ਕਿ ਅਵਾਰਾ ਕੁੱਤਿਆਂ ਦੀ ਸਟੇਰਲਾਈਜੇਸ਼ਨ ਕੀਤੀ ਜਾਵੇਗੀ।
ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਪਿਛਲੇ 30 ਸਾਲ ਤੋਂ ਇਹ ਮੁਸ਼ਕਿਲ ਸ਼ਹਿਰਵਾਸੀਆਂ ਨੂੰ ਆ ਰਹੀ ਸੀ ਜਿਸ ’ਤੇ ਕਦੀ ਧਿਆਨ ਨਹੀਂ ਦਿੱਤਾ ਗਿਆ ਪਰ ਜਿਸ ਦਿਨ ਅਸੀਂ ਨਗਰ ਨਿਗਮ ਦਾ ਕਾਰਜਭਾਰ ਸੰਭਾਲਿਆ ਹੈ ਉਸ ਦਿਨ ਤੋਂ ਲੈ ਕੇ ਹੁਣ ਤੱਕ 2450 ਡੋਗਜ਼ ਸਟੇਰਲਾਈਜ਼ੇਸ਼ਨ ਕਰ ਚੁਕੇ ਹਾਂ। ਇਸ ਤੋਂ ਇਲਾਵਾ ਬਹੁਤ ਜ਼ਿਆਦਾ ਅਵਾਰਾ ਪਸ਼ੂਆਂ ਨੂੰ ਫੜ ਕੇ ਇਸ ਗਊਸ਼ਾਲਾ, ਬਾਬਾ ਪਾਲਾ ਜੀ ਗਊਸ਼ਾਲਾ ਆਦਿ ਸੰਸਥਾਵਾਂ ਨੂੰ ਭੇਜ ਕੇ ਰੱਖ ਰਖਾਵ ਕੀਤਾ ਜਾ ਰਿਹਾ ਹੈ। ਮੇਅਰ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਮੁਕੰਮਲ ਤੌਰ ਤੇ ਅਵਾਰਾ ਪਸ਼ੂਆਂ ਤੇ ਨਿਜ਼ਾਤ ਮਿਲੇਗੀ ਜਿਸ ’ਤੇ ਅਸੀਂ ਕੰਮ ਕਰ ਰਹੇ ਹਾਂ।
ਮੇਅਰ ਨੇ ਕਿਹਾ ਕਿ ਇਹ ਗਊਸ਼ਾਲਾ 350 ਪਸ਼ੂ ਰੱਖਣ ਦੇ ਸਮਰਥ ਹੈ ਅਤੇ ਇੰਨੀ ਤਦਾਦ ਦੀ ਇਕ ਹੋਰ ਗਊਸ਼ਾਲਾ ਬਣਾਉਣ ਜਾ ਰਹੇ ਤਾਂ ਕਿ ਸ਼ਹਿਰਵਾਸੀਆਂ ਨੂੰ ਮੁਕੰਮਲ ਤੌਰ ਤੇ ਅਵਾਰਾ ਪਸ਼ੂਆਂ ਤੋਂ ਨਿਜ਼ਾਤ ਮਿਲੇ। ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਇਹ ਗਊਸ਼ਾਲਾ ਮੁਕੰਮਲ ਹੋਣ ਤੇ 31 ਮਾਰਚ ਨੂੰ ਕਾਮਧੇਨੂੰ ਗਊ ਧਾਮ ਟਰੱਸਟ ਨੂੰ ਇਸਦੀ ਰੱਖ ਰਖਾਵ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ, ਜੋ ਕਿ ਇਸ ਗਊਸ਼ਾਲਾ ਵਿਖੇ ਅਵਾਰਾ ਪਸ਼ੂਆਂ ਦੀ ਦੇਖਭਾਲ ਕਰਨਗੇ।
ਇਸ ਮੌਕੇ ਸੁੱਖਅੰਮ੍ਰਿਤ ਸਿੰਘ, ਕਾਮਧੇਨੂੰ ਟਰਸੱਟ ਦੇ ਮੈਂਬਰ ਆਦਿ ਹਾਜ਼ਰ ਸਨ।