ਦੀਪਕ ਜੈਨ
ਜਗਰਾਓਂ, 7 ਮਾਰਚ 2021 - ਮੋਗਾ ਤੋਂ ਲੁਧਿਆਣਾ ਪੱਠਿਆਂ ਦੀ ਟਰਾਲੀ ਲੈ ਕੇ ਜਾ ਰਹੇ ਟਰੈਕਟਰ ਚਲਾਕ ਦਾ ਜਗਰਾਓਂ ਟ੍ਰੈਕ੍ਟਰ ਪੈਂਚਰ ਹੋਣ ਤੇ ਦੇਰ ਰਾਤ ਲੁਟੇਰਿਆਂ ਨੇ ਗੋਲੀ ਮਾਰ ਕੇ ਲੁੱਟ ਲਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਮੋਗਾ ਦੇ ਚੜਿਕ ਰੋਡ ਵਾਸੀ ਚਮਕੌਰ ਸਿੰਘ ਪੁੱਤਰ ਮੱਖਣ ਸਿੰਗ ਪੱਠਿਆਂ ਦੀ ਟਰਾਲੀ ਲੈ ਕੇ ਲੁਧਿਆਣਾ ਜਾ ਰਹੇ ਸੀ। ਜਗਰਾਓਂ ਗੁਰੂਦਵਾਰਾ ਨਾਨਕਸਰ ਕਲੇਰਾਂ ਕੋਲ ਉਸ ਦਾ ਟਰੈਕਟਰ ਪੈਂਚਰ ਹੋ ਗਿਆ। ਸਵੇਰ ਹੋਣ ਦਾ ਇੰਤਜਾਰ ਕਰ ਰਹੇ ਚਮਕੌਰ ਦੀ ਟਰਾਲੀ ਕੋਲ ਦੇਰ ਰਾਤ ਕਰੀਬ ਸਾਡੇ ਬਾਰਾਂ ਵਜੇ ਦੋ ਮੋਟਰਸਾਇਕਲ ਸਵਾਰ ਆਏ ਤੇ ਉਹਨਾਂ ਟਰੈਕਟਰ ਦੇ ਨੁਕਸ ਬਾਰੇ ਪੁੱਛ ਕੇ ਉਸ ਨੂੰ ਹੇਠਾਂ ਉਤਾਰ ਲਿਆ।
ਹੇਠਾਂ ਉਤਾਰ ਦੇ ਹੀ ਰਿਵਾਲਵਰ ਦੀ ਨੋਕ ਤੇ ਉਸ ਦੀ ਜੇਬ ਚੋ ਪੰਜ ਸੋ ਰੁਪਿਆ ਕੱਢ ਲਏ ਤੇ ਹੋਰ ਸਮਾਨ ਕੱਢਣ ਦੀ ਧਮਕੀ ਦੇਣ ਲਗੇ ਲੁਟੇਰਿਆਂ ਵਲੋਂ ਧੌਂਸ ਦੇਣ ਤੇ ਆਪਣੀ ਹਿਫਾਜਤ ਲਈ ਟਰੈਕਟਰ ਵਿਚ ਰੱਖੀ ਰਾਡ ਕੱਢਣ ਲਗਾ ਤਾ ਲੁਟੇਰਾ ਗੋਲੀ ਮਾਰ ਕੇ ਫਰਾਰ ਹੋ ਗਏ। ਗੋਲੀ ਉਸ ਦੀ ਪਿੱਠ ਵਿਚ ਲੱਗੀ ਖੂਨ ਨਾਲ ਲੱਥਪੱਥ ਚਮਕੌਰ ਨੇ ਆਪਣੇ ਪਰਵਾਰਿਕ ਮੈਂਬਰ ਨੂੰ ਟੇਲਿਫੋਨ ਤੇ ਸੂਚਨਾ ਦਿੱਤੀ। ਸੂਚਨਾ ਮਿਲਣ ਦੇ ਪਰਵਾਰਿਕ ਮੈਂਬਰ ਨੇ ਉਸ ਨੂੰ ਪਹਿਲਾ ਜਗਰਾਓਂ ਤੇ ਫੇਰ ਲੁਧਿਆਣਾ ਡੀ ਐੱਮ ਸੀ ਹਸਪਤਾਲ ਦਾਖ਼ਲ ਕਰਵਾਇਆ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।