ਨਵਾਂ ਸ਼ਹਿਰ ਵਿੱਚ ਬਿਜਲੀ ਡਿੱਗਣ ਕਾਰਨ ਗੁਰੂਘਰ ਦਾ ਗੁੰਬਦ ਟੁੱਟ ਗਿਆ, ਟੁਕੜੇ ਦੂਰ ਦੂਰ ਜਾ ਡਿੱਗੇਂ ;ਅਤੇ ਲੋਕਾਂ ਦੇ ਘਰੇਲੂ ਉਪਕਰਣ ਸੜੇ
ਰਾਜਿੰਦਰ ਕੁਮਾਰ
ਰਾਜਿੰਦਰ ਕੁਮਾਰ
ਨਵਾਂ ਸ਼ਹਿਰ 7 ਮਾਰਚ, 2021- ਅੱਜ ਸਵੇਰੇ ਹਲਕੀ ਅਤੇ ਸਧਾਰਨ ਬਾਰਸ਼ ਦੌਰਾਨ ਨਵਾਂਸ਼ਹਿਰ ਜ਼ਿਲ੍ਹੇ ਦੇ ਪਿੰਡ ਮਹਿਮੂਦਪੁਰ ਮੰਡਾਰ ਵਿੱਚ ਅਸਮਾਨੀ ਬਿਜਲੀ ਡਿੱਗਣ ਕਾਰਨ ਨੁਕਸਾਨ ਹੋਣ ਦੀ ਖ਼ਬਰ ਮਿਲੀ ਹੈ ਸਵੇਰੇ ਪਿੰਡ ਦੇ ਗੁਰਦੁਆਰਾ ਸਿੰਘ ਸਭਾ ਦੇ ਗੁੰਬਦ ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਭਾਰੀ ਨੁਕਸਾਨ ਹੋਇਆ ਹੈ। ਇਸ ਹਾਦਸੇ ਨਾਲ ਗੁਰਦੁਆਰੇ ਦੀਆਂ ਬਿਜਲੀ ਦੀਆਂ ਫਿਟਿੰਗ ਸੜ ਗਈਆਂ। ਨਿਸ਼ਾਨ ਸਾਹਿਬ ਨੂੰ ਵੀ ਨੁਕਸਾਨ ਪਹੁੰਚਿਆ ਗੁੰਬਦ ਇਕ ਪਾਸੇ ਤੋਂ ਪੂਰੀ ਤਰ੍ਹਾਂ ਟੁੱਟ ਗਿਆ ਅਤੇ ਟੁਕੜੇ ਦੂਰ ਦੂਰ ਪਿੰਡ ਦੇ ਘਰਾਂ ਵਿਚ ਡਿੱਗੇਂ, ਕਈ ਲੋਕਾਂ ਦੇ ਫ਼ਰਿਜ ,ਟੈਲੀਵਿਜ਼ਨ, ਬਿਜਲੀ ਦੇ ਮੀਟਰ ਅਤੇ ਇਲੈਕਟ੍ਰਿਕ ਉਪਕਰਨਾਂ ਸਮੇਤ ਖੇਤਾਂ ਦੀਆ ਮੋਟਰਾਂ ਸੜ ਗਈਆਂ . ਗੁਰੂ ਕ੍ਰਿਪਾ ਨਾਲ ਕਿਸੇ ਵੀ ਤਰਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ.