← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰਡਾ, 8 ਮਾਰਚ 2021:ਰੈਡ ਕਰਾਸ ਅਤੇ ਯੂਨਾਈਟਿਡ ਵੈਲਫੇਅਰ ਸੁਸਾਇਟੀ ਦੀ ਪ੍ਰੇਰਣਾ ਤੇ ਸਹਿਯੋਗ ਨਾਲ ਭਾਰਤ ਗੈਸ ਪਲਾਂਟ ਦੇ ਅਧਿਕਾਰੀ ਵਿਕਾਸ ਕੁਮਾਰ ਸਿੰਘ ਨੇ ਆਪਣੇ ਵਿਆਹ ਦੀ 14ਵੀਂ ਵਰ੍ਹੇਗੰਢ ਖ਼ੂਨਦਾਨ ਕਰਕੇ ਮਨਾਈ। ਬਲੱਡ ਬੈਂਕ ਸਿਵਲ ਹਸਪਤਾਲ ਵਿਖੇ ਆਪਣੀ ਪਤਨੀ ਸਰੋਜ ਦੇਵੀ ਅਤੇ ਰਿਸ਼ਤੇਦਾਰ ਪੱਪੂ ਸਿੰਘ ਨਾਲ ਖ਼ੂਨਦਾਨ ਕਰਨ ਪਹੁੰਚੇ ਵਿਕਾਸ ਕੁਮਾਰ ਨੇ ਆਪਣਾ ਏ ਪਾਜੇਟਿਵ ਖ਼ੂਨ ਲੋੜਵੰਦਾਂ ਲਈ ਦਾਨ ਕੀਤਾ। ਖੂਨਦਾਨੀ ਜੋੜੇ ਦੀ ਹੌਂਸਲਾ ਅਫਜਾਈ ਲਈ ਰੈਡ ਕਰਾਸ ਸੁਸਾਇਟੀ ਦੇ ਫਸਟ ਏਡ ਮਾਸਟਰ ਟਰੇਨਰ ਨਰੇਸ਼ ਪਠਾਣੀਆ ਅਤੇ ਸਮਾਜ ਸੇਵੀ ਵਿਜੇ ਭੱਟ ਪਹੁੰਚੇ। ਉਹਨਾਂ ਕਿਹਾ ਕਿ ਵਿਕਾਸ ਕੁਮਾਰ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਮੌਕੇ ਖ਼ੂਨਦਾਨ ਕਰਕੇ ਸੇਵਾ ਦੀ ਸ਼ਲਾਘਾਯੋਗ ਪਹਿਲਕਦਮੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਦਾਨ ਕੀਤੇ ਖ਼ੂਨ ਨਾਲ ਕਿਸੇ ਦੀ ਜਿੰਦਗੀ ਬਚਾਉਣ ਵਿੱਚ ਸਹਾਇਤਾ ਮਿਲੇਗੀ। ਬਲੱਡ ਬੈਂਕ ਇੰਚਾਰਜ ਡਾ.ਰਜਿੰਦਰ ਕੁਮਾਰ ਅਤੇ ਡਾ.ਮਿਅੰਕ ਨੇ ਵੀ ਖ਼ੂਨਦਾਨੀ ਜੋੜੇ ਦਾ ਧੰਨਵਾਦ ਕੀਤਾ ਅਤੇ ਸਰਟੀਫਿਕੇਟ ਦੇ ਕੇ ਉਹਨਾਂ ਦਾ ਸਨਮਾਨ ਵੀ ਕੀਤਾ।
Total Responses : 267