ਮੋਹਾਲੀ, 8 ਮਾਰਚ 2021-ਮਹਿਲਾ ਦਿਵਸ ਦੇ ਮੌਕੇ ਨਿਰਵੈਰ ਚੈਰੀਟੇਬਲ ਫਾਉੂਡੇਸ਼ਨ ਨੇ ਸਰਕਾਰੀ ਹਾਈ ਸਕੂਲ ਮਟੋਰ (ਮੋਹਾਲੀ) ਦੇ ਸਰਕਾਰੀ ਸਕੂਲ ਦੀਆਂ ਲੜਕੀਆਂ ਨੂੰ ਮੁਫਤ ਕਿਤਾਬਾਂ ਵੰਡੀਆਂ। ਇਸ ਮੌਕੇ ਫਾਉੂਡਂੇਸ਼ਨ ਦੀ ਫਾਊਡਰ ਅਤੇ ਪ੍ਰਧਾਨ ਡਾ. ਜੀਵਨਜੋਤ ਨੇ ਕਿਹਾ ਕਿ ਦੇਸ਼ ਜਾਂ ਪਰਿਵਾਰ ਦਾ ਸਰਵਪੱਖੀ ਵਿਕਾਸ ਤੇ ਇਸਤਰੀ ਸ਼ਸ਼ਕਤੀਕਰਨ ਤਾਂ ਹੀ ਸੰਭਵ ਹੈ, ਜਦੋਂ ਅਸੀਂ ਬੇਟੀਆਂ ਨੂੰ ਸਿੱਖਿਆ ਦੇਵਾਂਗੇ। ਉਨ੍ਹਾਂ ਦੱਸਿਆ ਕਿ ਨਿਰਵੈਰ ਚੇੈਰੀਟੇਬਲ ਫਾਊਡੇਸ਼ਨ ਦੀ ਸ਼ੁਰੂਆਤ ਇਸਤਰੀ ਸ਼ਸ਼ਕਤੀਕਰਨ ਨੂੰ ਲੈ ਕੇ ਕੀਤੀ ਗਈ ਸੀ। ਨਿਰਵੈਰ ਫਾੳਂੂਡੇਸ਼ਨ ਵਿਚ ਸਾਰੀਆਂ ਮਹਿਲਾਵਾਂ ਹੀ ਮੈਂਬਰ ਦੇ ਤੌਰ ’ਤੇ ਸੇਵਾ ਨਿਭਾ ਰਹੀਆਂ ਹਨ। ਮਹਿਲਾ ਦਿਵਸ ਮੌਕੇ ਨਿਰਵੈਰ ਚੇੈਰੀਟੇਬਲ ਫਾਊਡੇਸ਼ਨ (ਰਜਿ:) ਵੱਲੋਂ ਪਰਮਿੰਦਰ ਕੌਰ, ਪ੍ਰੀਤੀ ਜਸਵਾਲ, ਸੁਖਬੀਰ ਕੌਰ, ਅਮਰਜੀਤ ਕੌਰ, ਸੁਖਜੀਤ ਕੌਰ ਸ਼ਾਮਲ ਹੋਏ।