ਜਿਲ੍ਹਾ ਪ੍ਰਸ਼ਾਸਨ ਔੋਰਤਾਂ ਦੀ ਭਲਾਈ ਤਰੱਕੀ ਅਤੇ ਸੁਰੱਖਿਆ ਲਈ ਵਚਨਬੱਧ-ਸੇਤੀਆ
ਜਿਲ੍ਹਾ ਪੱਧਰ ਦੇ ਸਮਾਗਮ ਵਿੱਚ ਵੱਖ ਵੱਖ ਖੇਤਰ ਵਿੱਚ ਪ੍ਰਾਪਤੀਆਂ ਕਰਨ ਵਾਲੀਆਂ ਮਹਿਲਾਵਾਂ ਨੂੰ ਕੀਤਾ ਸਨਮਾਨਿਤ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋੋਟ 8 ਮਾਰਚ - ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ, ਕੈਬਨਿਟ ਦੇ ਵੱਡੀ ਗਿਣਤੀ ਦੇ ਵਜ਼ੀਰ ਸਹਿਬਾਨਾਂ ਅਤੇ ਐਮ.ਐਲ.ਏ.ਸਹਿਬਾਨਾਂ ਦੀ ਹਾਜ਼ਰੀ ਵਿੱਚ ਅੰਤਰ ਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ ਦੌੌਰਾਨ ਰਾਜ ਦੇ ਵੱਖ ਵੱਖ ਜਿਲ੍ਹਿਆਂ ਅਤੇ ਸਬ ਡਵੀਜ਼ਨ ਪੱਧਰ ਤੇ ਵਰਚੁਅਲ ਸਮਾਗਮਾਂ ਰਾਹੀਂ ਲਗਭਗ 70 ਹਜ਼ਾਰ ਔੋਰਤਾਂ ਨੂੰ ਸੰਬੋੋਧਨ ਕੀਤਾ ਅਤੇ ਉਨ੍ਹਾਂ ਨੂੰ ਅੰਤਰ ਰਾਸ਼ਟਰੀ ਮਹਿਲਾ ਦਿਵਸ ਦੀ ਵਧਾਈ ਦਿੱਤੀ। ਇਸ ਸਬੰਧੀ ਜਿਲ੍ਹਾ ਪੱਧਰੀ ਸਮਾਗਮ ਸਥਾਨਕ ਐਨ.ਆਈ.ਸੀ. ਵਿਖੇ ਹੋੋਇਆ ਜਿਸ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਵਿਸ਼ੇ਼ਸ਼ ਤੌੋਰ ਤੇ ਸਿ਼ਰਕਤ ਕੀਤੀ।ਇਸ ਤੋੋਂ ਇਲਾਵਾ ਇਹ ਸਮਾਗਮ ਜਿਲ੍ਹੇ ਦੇ 27 ਵੱਖ ਵੱਖ ਥਾਵਾਂ ਤੇ ਵਰਚੁਅਲ ਤੌੌਰ ਤੇ ਕੀਤਾ ਗਿਆ
ਇਸ ਮੌੌਕੇ ਰਾਜ ਵਾਸੀਆਂ ਨੂੰ ਵਰਚੁਅਲ ਸੰਬੋੋਧਨ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋੋਈ ਵੀ ਸਮਾਜ ਸਮਰੱਥ ਔੋਰਤਾਂ ਤੋੋਂ ਬਿਨਾ ਤਰੱਕੀ ਨਹੀਂ ਕਰ ਸਕਦਾ ਤੇ ਅੱਜ ਦੇ ਦਿਨ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਔੋਰਤਾਂ ਦੀ ਉਨਤੀ ਤੇ ਤਰੱਕੀ ਅਤੇ ਉਸ ਨੂੰ ਸਮਾਜ ਦੇ ਹਰ ਖੇਤਰ ਵਿੱਚ ਅੱਗੇ ਵਧਣ ਲਈ ਮਦਦ ਕਰੀਏ ਤਾਂ ਜੋੋ ਉਹ ਸਾਡੇ ਸੁਪਨਿਆਂ ਦੇ ਪੰਜਾਬ ਦੀ ਸਿਰਜਨਾ ਵਿੱਚ ਹਿੱਸੇਦਾਰ ਬਣ ਸਕਣ । ਇਸ ਮੌੋਕੇ ਉਨ੍ਹਾਂ ਕੌੌਮਾਂਤਰੀ ਮਹਿਲਾ ਦਿਵਸ ਤੇ 8 ਔੋਰਤ ਪੱਖੀ ਪਹਿਲਕਦਮੀਆਂ ਦੀ ਸ਼ੁਰੂਆਤ ਵੀ ਕੀਤੀ ਜਿਸ ਤਹਿਤ ਨਵ ਨਿਯੁਕਤ ਮਹਿਲਾ ਸਕੂਲ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌੋਂਪਣੇ, ਔੌਰਤਾਂ ਦੀ ਸੁਰੱਖਿਆ ਲਈ ਸਾਂਝ ਸ਼ਕਤੀ ਹੈਲਪ ਡੈਕਸ ਦੀ ਸ਼ੁਰੂਆਤ, ਲਿੰਗਿਕ ਸਮਾਨਤਾ ਤੇ ਜਾਗਰੂਕਤਾ ਸਮੇਤ ਹੋੋਰ ਕਈ ਯੋੋਜਨਾਵਾਂ ਦੀ ਵੀ ਸ਼ੁਰੂਆਤ ਕੀਤੀ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰਾਜ ਅੰਦਰ ਔੋਰਤਾਂ ਦੀ ਤਰੱਕੀ ਤੇ ਉਨ੍ਹਾਂ ਨੂੰ ਸਮਾਜਿਕ ਬਰਾਬਰਤਾ ਅਤੇ ਅਧਿਕਾਰ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਜਿਸ ਤਹਿਤ ਸਥਾਨਕ ਸਰਕਾਰਾਂ ਤੇ ਪੰਚਾਇਤਾਂ ਵਿੱਚ 50 ਪ੍ਰਤੀਸ਼ਤ ਰਾਖਵਾਂਕਰਨ ਅਤੇ ਨੌੌਕਰੀਆਂ ਵਿੱਚ ਔੌਰਤਾਂ ਲਈ 33 ਪ੍ਰਤੀਸ਼ਤ ਰਾਖਵਾਂਕਰਨ ਕੀਤਾ ਗਿਆ ਹੈ।
ਸਥਾਨਕ ਐਨ.ਆਈ.ਸੀ. ਵਿਖੇ ਜਿਲ੍ਹਾ ਪੱਧਰੀ ਸਮਾਗਮ ਵਿੱਚ ਕੋੋਟਕਪੂਰਾ ਦੀ ਵਸਨੀਕ ਤੇ ਉਦਯੋੋਗਪਤੀ ਸ੍ਰੀਮਤੀ ਅਨੁਪਮਾ ਗੋੋਇਲ ਵੀ ਮੁੱਖ ਮੰਤਰੀ ਦੇ ਰੂਬਰੂ ਹੋੋਈ ਅਤੇ ਪੰਜਾਬ ਸਰਕਾਰ ਵੱਲੋੋਂ ਉਦਯੋੋਗਪਤੀਆਂ ਅਤੇ ਖਾਸ ਕਰ ਮਹਿਲਾ ਉਦਯੋੋਗਪਤੀਆਂ ਦੀ ਭਲਾਈ ਲਈ ਕੀਤੇ ਭਲਾਈ ਕੰਮਾਂ ਦੀ ਸਲਾਘਾ ਕੀਤੀ।
ਇਸ ਮੌੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਸਮੂਹ ਜਿਲ੍ਹਾ ਵਾਸੀਆਂ ਨੂੰ ਅੰਤਰ ਰਾਸ਼ਟਰੀ ਮਹਿਲਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਜਿਲ੍ਹਾ ਪ੍ਰਸ਼ਾਸਨ ਔੋਰਤਾਂ ਦੀ ਭਲਾਈ, ਤਰੱਕੀ ਅਤੇ ਸੁਰੱਖਿਆ ਲਈ ਵਚਨਬੱਧ ਹੈ। ਉਨ੍ਹਾਂ ਇਸ ਮੌੋਕੇ ਸਮਾਜ ਦੇ ਵੱਖ ਵੱਖ ਖੇਤਰਾਂ ਵਿੱਚ ਮਾਨਯੋੋਗ ਪ੍ਰਾਪਤੀਆਂ ਕਰਨ ਵਾਲੀਆਂ ਔੌਰਤਾਂ, ਖਿਡਾਰਣਾ, ਨਵ ਜੰਮੀਆਂ ਬੱਚੀਆਂ ਤੇ ਉਨ੍ਹਾਂ ਦੇ ਮਾਪਿਆਂ ਆਦਿ ਨੂੰ ਵੀ ਸਨਮਾਨਿਤ ਕੀਤਾ।
ਇਸ ਮੌੌਕੇ ਐਸ.ਡੀ.ਐਮ. ਮੈਡਮ ਪੂਨਮ ਸਿੰਘ, ਡੀ.ਪੀ.ਓ. ਸ੍ਰੀ ਕਰਨ ਬਰਾੜ, ਡੀ.ਐਸ.ਐਸ.ਓ. ਸ੍ਰੀ ਨਵੀਨ ਗੜਵਾਲ, ਸ: ਬਲਵੰਤ ਸਿੰਘ ਜਿਲ੍ਹਾ ਖੇਡ ਅਫਸਰ , ਡਾ. ਰੇਨੂੰ ਭਾਟੀਆ ਜਿਲ੍ਹਾ ਪਰਿਵਾਰ ਭਲਾਈ ਅਫਸਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।