ਅਸ਼ੋਕ ਵਰਮਾ
ਬਠਿੰਡਾ, 8 ਮਾਰਚ 2021: ਯੂਥ ਵੀਰਾਗਨਾਂਏਂ (ਰਜਿ.) ਇਕਾਈ ਬਠਿੰਡਾ ਵੱਲੋਂ ਸਥਾਨਕ ਕਿੱਕਰ ਦਾਸ ਮੁਹੱਲਾ ਵਿਖੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਕਰਵਾਏ ਗਏ ਸੈਮੀਨਾਰ ਦੌਰਾਨ ਸੰਬੋਧਨ ਕਰਦਿਆਂ ਯੂਥ ਵਲੰਟੀਅਰ ਨੀਤੂ ਸ਼ਰਮਾ ਨੇ ਕਿਹਾ ਕਿ ਪਿਛਲੇ ਕਈ ਵਰਿ੍ਹਆਂ ਤੋਂ ਸਰਕਾਰਾਂ ਮਹਿਲਾਵਾਂ ਦੀ ਬੇਹਤਰੀ ਲਈ ਦਾਅਵੇ ਕਰਦੀਆਂ ਆ ਰਹੀਆਂ ਹਨ ਪਰ ਸਥਿਤੀ ’ਚ ਸੁਧਾਰ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਪ੍ਰਤੀ ਸਮਾਜ ਦੀ ਸੋਚ ’ਚ ਕਾਫ਼ੀ ਬਦਲਾਅ ਆ ਚੁੱਕਾ ਹੈ ਅਤੇ ਮਹਿਲਾਵਾਂ ਅੱਜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੁਤੰਤਰ ਅਤੇ ਸ਼ਕਤੀਸ਼ਾਲੀ ਹਨ, ਪਰ ਹਾਲੇ ਵੀ ਇਸ ਦਿਸ਼ਾ ’ਚ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਉਨ੍ਹਾਂ ਇਸ ਗੱਲ ਤੇ ਦੁੱਖ ਜ਼ਾਹਿਰ ਕੀਤਾ ਕਿ ਸਮਾਜ ਵਿੱਚ ਅੱਜ ਵੀ ਲਿੰਗ ਪਛਾਨਣ ਤੋਂ ਬਾਅਦ ਕੁੜੀਆਂ ਨੂੰ ਕੁੱਖ ਵਿੱਚ ਮਾਰਨ ਦੀ ਬੁਰੀ ਪ੍ਰਥਾ ਖਤਮ ਨਹੀਂ ਹੋਈ। ਲੜਕੀਆਂ ਨੂੰ ਪੜ੍ਹ-ਲਿਖਕੇ ਆਪਣੇ ਅਧਿਕਾਰਾਂ ਨੂੰ ਜਾਣਨਾ ਚਾਹੀਦਾ ਹੈ, ਜਿਸ ਨਾਲ ਉਹ ਆਪਣੇ ਪੈਰਾਂ ਤੇ ਖੜ੍ਹੀਆਂ ਹੋ ਕੇ ਦੇਸ਼ ਦੀ ਉੱਨਤੀ ’ਚ ਯੋਗਦਾਨ ਪਾ ਸਕਣ। ਇਸ ਮੌਕੇ ਯੂਥ ਵਲੰਟੀਅਰਾਂ ਨੇ ਸੈਨਟਰੀ ਪੈਡ ਵੰਡੇ ਅਤੇ ਇਸ ਪ੍ਰਤੀ ਜਾਗਰੂਕ ਵੀ ਕੀਤਾ । ਇਸ ਮੌਕੇ ਯੂਥ ਵਲੰਟੀਅਰ ਅੰਕਿਤਾ, ਸੋਨੂੰ, ਸਿੰਪਲ, ਸਾਕਸ਼ੀ, ਰਾਣੀ, ਕਿਰਨ, ਵੀਨਾ, ਗੁਰਦਰਸ਼ਨ ਅਤੇ ਹੋਰ ਵਲੰਟੀਅਰਾਂ ਹਾਜਰ ਸਨ।