← ਪਿਛੇ ਪਰਤੋ
ਬੱਸਾ ਚ ਮੁਫ਼ਤ ਸਫ਼ਰ ਸਮੇਤ ਹੋਰਨਾਂ ਸਹੂਲਤਾਂ ਦੇ ਐਲਾਨ ਤੋਂ ਬਾਅਦ ਮਹਿਲਾਵਾਂ ਅਤੇ 6ਵੇਂ ਤਨਖਾਹ ਕਮੀਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਤੇ ਮੁਲਾਜ਼ਮਾਂ ਵਿਚ ਖੂਸ਼ੀ ਦੀ ਲਹਿਰ :- ਮੇਅਰ ਮਨਪ੍ਰੀਤ ਸਿੰਘ ਜੱਸੀ ਅੰਮ੍ਰਿਤਸਰ 08 ਮਾਰਚ, 2021 : ਅੱਜ ਪੰਜਾਬ ਵਿਧਾਨ ਸਭਾ ਵਿਖੇ ਬਜਟ ਇਜਲਾਸ ਵਿਚ ਸਾਲ 2021-22 ਲਈ ਪੰਜਾਬ ਸਰਕਾਰ ਵੱਲੋਂ ਸਮਾਜ ਦੇ ਹਰ ਵਰਗ ਦੇ ਹਿੱਤ ਨੂੰ ਮੁੱਖ ਰਖਕੇ ਪੇਸ਼ ਕੀਤੇ ਗਏ ਬਜਟ ਲਈ ਮੇਅਰ ਕਰਮਜੀਤ ਸਿੰਘ ਨੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਕੈਪਟਨ ਸਾਹਿਬ ਨੇ ਆਪਣੇ ਚੁਣਾਂਵੀ ਘੋਸ਼ਣਾ ਪੱਤਰ ਵਿਚ ਜਨਤਾ ਨਾਲ ਜੋ ਵੀ ਵਾਇਦੇ ਕੀਤੇ ਸਨ ਉਹਨਾਂ ਨੂੰ ਪੂਰਾ ਕੀਤਾ ਹੈ। ਅੱਜ ਦੇ ਇਸ ਬਜਟ ਵਿਚ ਕੈਪਟਨ ਸਾਹਿਬ ਜੀ ਵੱਲੋਂ ਲੋਕਹਿੱਤ ਵਿਚ ਜੋ ਵੀ ਫੈਸਲੇ ਲਏ ਗਏ ਹਨ ਉਹ ਸ਼ਲਾਘਾਯੋਗ ਹਨ। ਸਭ ਤੋਂ ਵੱਡੀ ਗੱਲ ਅੱਜ ਮਹਿਲਾ ਦਿਵਸ ਦੇ ਮੌਕੇ ਤੇ ਕੀਤੇ ਗਏ ਮੁੱਖ ਏਲਾਨਾ ਵਿਚ ਸ਼ਗੂਨ ਸਕੀਮ ਦੀ ਰਾਸ਼ੀ 21ਹਜ਼ਾਰ ਤੋਂ ਵਧਾਕੇ 51 ਹਜ਼ਾਰ ਕਰਨਾਂ ਅਤੇ ਪੰਜਾਬ ਦੀਆਂ ਸਮੂਹ ਮਹਿਲਾਂ ਅਤੇ ਵਿਦਿਆਰਥੀਆਂ ਲਈ ਸਰਕਾਰੀ ਬੱਸਾਂ ਦਾ ਕਿਰਾਇਆ ਮੁਆਫ਼ ਕਰਨਾ ਸ਼ਾਮਿਲ ਹੈ ਜਿਸ ਨਾਲ ਗਰੀਬ ਅਤੇ ਦਲਿਤ ਪਰਿਵਾਰਾਂ, ਵਿਦਿਆਰਥੀ ਵਰਗ ਅਤੇ ਮਹਿਲਾਵਾਂ ਨੂੰ ਬੜਾ ਲਾਭ ਹਾਸਲ ਹੋਵੇਗਾ। ਇਸ ਤੋਂ ਇਲਾਵਾ ਬੁਢਾਪਾ ਪੈਨਸ਼ਨ ਨੂੰ ਦੁਗਣਾ ਕਰਨਾ ਅਤੇ ਆਜਾਦੀ ਗੁਲਾਟੀਆਂ ਦੀ ਪੈਨਸ਼ਨ ਵਿਚ ਵਾਧਾ ਕਰਨ ਨਾਲ ਪੰਜਾਬ ਸਰਕਾਰ ਨੇ ਆਪਣੇ ਵਾਇਦੇ ਨੂੰ ਪੂਰਾ ਕੀਤਾ ਹੈ। ਇਸ ਤੋਂ ਇਲਾਵ ਪੰਜਾਬ ਦੇ ਸਮੂਹ ਮੁਲਾਜ਼ਮਾਂ ਨਾਲ ਸਰਕਾਰ ਦਾ ਕੀਤਾ ਗਿਆ 6ਵੇਂ ਤਨਖਾਹ ਕਮੀਸ਼ਨ ਦੀਆਂ ਸ਼ਰਤਾਂ ਲਾਗੂ ਕਰਨ ਦਾ ਵਾਇਦਾ ਵੀ ਪੂਰਾ ਹੋ ਗਿਆ ਹੈ ਮੇਅਰ ਕਰਮਜੀਤ ਸਿੰਘ ਅਤੇ ਸਮੂਹ ਕੌਂਸਲਰ ਸਾਹਿਬਾਨ ਵੱਲੋਂ ਪੰਜਾਬ ਸਰਕਾਰ ਵੱਲੋਂ ਐਲਾਨੇ ਗਏ ਬਜ਼ਟ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਵਧਾਈ ਦੀ ਪਾਤਰ ਹੈ।
Total Responses : 869