ਨਵੀਆਂ ਚੁੱਣਿਆਂ ਵਿਸ਼ੇਸ਼ ਮਹਿਮਾਨ ਕੌਂਸਲਰਾਂ ਦਾ ਕੀਤਾ ਸਨਾਮਨ
ਹਰੀਸ਼ ਕਾਲੜਾ
ਰੂਪਨਗਰ, 08 ਮਾਰਚ 2021: ਸੈਣੀ ਭਵਨ ਵਿਖੇ ਸੰਸਥਾ ਦੀਆਂ ਸਿੱਖਿਆਰਥਣਾਂ ਨੇ ਅੱਜ ਕੌਮਾਂਤਰੀ ਮਹਿਲਾ ਦਿਵਸ ਪੂਰੇ ਉਤਸਾਹ ਨਾਲ ਮਨਾਇਆ। ਸਮਾਰੋਹ 'ਚ ਵਿਸ਼ੇਸ਼ ਮਹਿਮਾਨਾਂ ਵਜੋ ਰੂਪਨਗਰ ਨਗਰ ਕੌਂਸਲ ਲਈ ਨਵੀਆਂ ਚੁੱਣਿਆਂ ਕੌਸਲਰਾਂ ਕਿਰਨ ਸੋਨੀ, ਜਸਵਿੰਦਰ ਕੌਰ ਸੈਣੀ ਅਤੇ ਕੁਲਵਿੰਦਰ ਕੌਰ ਨੇ ਸਿਰਕਤ ਕੀਤੀ। ਇਸ ਮੌਕੇ ਜਿੱਥੇ ਸਿੱਖਿਆਰਥਣਾਂ ਨੇ ਨੱਚ ਟੱਪ ਨੇ ਆਪਣੇ ਫੰਨ ਦਾ ਇਜਹਾਰ ਕੀਤਾ ਉੱਥੇ ਪ੍ਰਮੁੱਖ ਬੁਲਾਰਿਆ ਪਰਮਿੰਦਰ ਕੌਰ, ਡਾ. ਜਸਵੰਤ ਕੌਰ, ਭਗਵੰਤ ਕੌਰ, ਦੇਵਿੰਦਰ ਜਟਾਣਾ, ਗੁਰਮੁੱਖ ਸਿੰਘ ਲੌਂਗੀਆਂ ਨੇ ਮਹਿਲਾਵਾਂ ਦੇ ਸਸ਼ਕਤੀਕਰਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਬੁਲਾਰਿਆ ਨੇ ਕਿਹਾ ਅੱਜ ਸਮੇਂ ਦੀ ਲੌੜ ਹੈ ਕਿ ਮਹਿਲਾਵਾਂ ਦੇ ਸਸ਼ਕਤੀਕਰਨ ਲਈ ਉਨ੍ਹਾਂ ਦਾ ਆਰਥਿਕ ਤੌਰ ਤੇ ਮਜ਼ਬੂਤ ਹੋਣ ਦੇ ਨਾਲ ਨਾਲ ਮਾਨਸਿਕ ਤੌਰ ਤੇ ਮਜਬੂਤ ਹੋਣਾ ਅਤਿ ਜਰੂਰੀ ਹੈ। ਜਿਸ ਲਈ ਔਰਤਾਂ ਦਾ ਆਪਣੇ ਪੈਰਾਂ ਤੇ ਖੜੇ ਹੋਣ ਲਈ ਪੜਿਆ ਲਿਖਿਆ ਹੋਣਾ ਬਹੂਤ ਜਰੂਰੀ ਹੈ। ਦੇਵਿੰਦਰ ਜਟਾਣਾ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਸੰਘਰਸ਼ ਦੌਰਾਨ ਮਹਿਲਾਵਾਂ ਨੇ ਆਪਣੇ ਸਸ਼ਕਤੀਕਰਨ ਦਾ ਪ੍ਰਦਰਸ਼ਨ ਕਰਕੇ ਆਪਣੀ ਵੱਖਰੀ ਮਿਸਾਲ ਕਾਇਮ ਕੀਤੀ ਹੈ। ਸਮਾਰੋਹ ਦੌਰਾਨ ਸੰਸਥਾਂ ਦੇ ਪ੍ਰਬੰਧਕਾਂ ਨੇ ਸਮਾਗਮ 'ਚ ਪਹੁੰਚੀਆਂ ਵਿਸ਼ੇਸ਼ ਮਹਿਮਾਨ ਕੌਂਸਲਰਾਂ ਦਾ ਸਨਾਮਨ ਵੀ ਕੀਤਾ। ਇਸ ਮੌਕੇ ਸੰਸਥਾ ਦੇ ਚੇਅਰਮੈਨ ਡਾ. ਅਜਮੇਰ ਸਿੰਘ ਤੋਂ ਇਲਾਵਾ ਟਰੱਸਟੀ ਤੇ ਪ੍ਰਬੰਧਕ ਬਲਬੀਰ ਸਿੰਘ, ਰਾਮ ਸਿੰਘ ਸੈਣੀ, ਕੈਪਟਨ ਹਾਕਮ ਸਿੰਘ, ਰਾਜਿੰਦਰ ਸੈਣੀ, ਅਮਰਜੀਤ ਸਿੰਘ, ਬਹਾਦਰਜੀਤ ਸਿੰਘ, ਅਜੀਤ ਸਿੰਘ, ਦਲਜੀਤ ਸਿੰਘ ਤੋਂ ਇਲਾਵਾ ਸੰਤੌਸ਼ ਸੈਣੀ, ਡਾ. ਉਸ਼ਾ, ਅਮਰਜੀਤ ਸਿੰਘ, ਲਾਡੀ ਅਤੇ ਹਰਦੀਪ ਸਿੰਘ ਆਦਿ ਹਾਜ਼ਰ ਸਨ।