← ਪਿਛੇ ਪਰਤੋ
ਹਰੀਸ਼ ਕਾਲੜਾ ਰੂਪਨਗਰ, 08 ਮਾਰਚ 2021: ਨਗਰ ਕੌਂਸਲ ਰੂਪਨਗਰ ਅਤੇ ਜਿਲਾ ਟਰੈਫਿਕ ਪੁਲੀਸ ਟਰੈਫਿਕ ਵਿਵਸਥਾ ਨੂੰ ਕਾਇਮ ਰੱਖਣ ਲਈ ਪੂਰੀ ਤਰ੍ਹਾਂ ਸਰਗਰਮ ਦਿਖਾਈ ਦੇ ਰਹੀ ਹੈ ਜਿਸ ਦੇ ਮੱਦੇਨਜ਼ਰ ਅੱਜ ਨਗਰ ਕੌਂਸਲ ਅਤੇ ਜਿਲਾ ਟਰੈਫਿਕ ਪੁਲਿਸ ਦੁਆਰਾ ਸ਼ੁਰੂ ਕੀਤੇ ਨਜਾਇਜ਼ ਕਬਜਜ਼ਿਆਂ ਨੂੰ ਹਟਾਇਆ ਗਿਆ ਤੇ ਚਲਾਣ ਵੀ ਕੀਤੇ ਗਏ। ਜਾਣਕਾਰੀ ਦਿੰਦੇ ਹੋਏ ਸਿਟੀ ਟਰੈਫਿਕ ਇੰਚਾਰਜ ਏ ਐਸ ਆਈ ਸੀਤਾ ਰਾਮ ਨੇ ਕਿਹਾ ਕਿ ਕੁਝ ਦੁਕਾਨਦਾਰਾਂ ਵੱਲੋਂ ਆਪੋ ਆਪਣੀਆਂ ਦੁਕਾਨਾਂ ਦੇ ਅੱਗੇ ਨਜਾਇਜ਼ ਢੰਗ ਨਾਲ ਸਮਾਨ ਡਿਸਪਲੇਅ ਕੀਤਾ ਹੋਇਆ ਸੀ ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋ ਰਹੀ ਸੀ ਅਤੇ ਲੋਕਾਂ ਨੂੰ ਲੰਘਣ ਦੇ ਸਮੇਂ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਨ੍ਹਾਂ ਕਿਹਾ ਕਿ ਉਕਤ ਨਜਾਇਜ ਢੰਗ ਨਾਲ ਲਗਾਏ ਗਏ ਸਮਾਨ ਨੂੰ ਮੌਕੇ ਤੇ ਹਟਾਇਆ ਗਿਆ ਅਤੇ ਚਲਾਣ ਕੀਤੇ ਅਤੇ ਅੱਗੇ ਤੋਂ ਸਬੰਧਤ ਦੁਕਾਨਦਾਰਾਂ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਉਹ ਫਿਰ ਇਸ ਪ੍ਰਕਾਰ ਨਾਲ ਸਮਾਂਨ ਗ਼ੈਰ ਕਾਨੂੰਨੀ ਢੰਗ ਨਾਲ ਲਗਾਉਣਗੇ ਤਾਂ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਚਲਾਨ ਕੀਤੇ ਜਾਣਗੇ ਟਰੈਫਿਕ ਇੰਚਾਰਜ ਸੀਤਾ ਰਾਮ ਨੇ ਦੱਸਿਆ ਕਿ ਸੀਨੀਅਰ ਅਫਸਰਾਂ ਦੇ ਹੁਕਮਾਂ ਅਨੁਸਾਰ ਅੱਜ ਸੈਨਟਰੀ ਇੰਸਪੈਕਟਰ ਸ੍ਰੀ ਸ਼ਾਮ ਕੁਮਾਰ ਅਤੇ ਉਨ੍ਹਾਂ ਦੀ ਪੂਰੀ ਟੀਮ ਨਾਲ ਮਿਲ ਕੇ ਪੁਲ ਬਾਜ਼ਾਰ ਤੋਂ ਕਲਿਆਣ ਸਿਨੇਮਾ ਤੱਕ ਸਾਰੇ ਬਜ਼ਾਰ ਵਿੱਚ ਦੁਕਾਨਦਾਰਾਂ ਵੱਲੋਂ ਗੈਰ-ਕਨੂੰਨੀ ਢੰਗ ਨਾਲ ਰੱਖੇ ਗਏ ਸਮਾਨ ਨੂੰ ਹਟਾਇਆ ਅਤੇ ਚਲਾਨ ਕੀਤੇ ਗਏ ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਟਰੈਫਿਕ ਨਿਯਮਾਂ ਅਤੇ 19 ਦੀ ਉਲੰਘਣਾ ਕਰਨ ਦੇ ਵੀ ਚਲਾਨ ਕੀਤੇ ਉਨ੍ਹਾਂ ਕਿਹਾ ਕਿ ਅਜਿਹੀ ਕਾਰਵਾਈ ਅੱਗੇ ਵੀ ਜਾਰੀ ਰਹੇਗੀ ਅਤੇ ਟ੍ਰੈਫਿਕ ਨਿਯਮਾਂ ਅਤੇ ਗੈਰ-ਕਾਨੂੰਨੀ ਢੰਗ ਨਾਲ ਕਬਜ਼ੇ ਕਰਨ ਵਾਲੇ ਕਿਸੇ ਵੀ ਸ਼ਖਸ ਨੂੰ ਬਖਸ਼ਅਿਾ ਨਹੀਂ ਜਾਵੇਗਾ
Total Responses : 869