ਅਸ਼ੋਕ ਵਰਮਾ
ਮਾਨਸਾ, 08 ਮਾਰਚ 2021: ਮਾਨਸਾ ਪੁਲਿਸ ਨੇ ਅੱਜ ਕੌਮਾਂਤਰੀ ਔਰਤ ਦਿਵਸ ਮੌਕੇ ਸੀਨੀਅਰ ਪੁਲਿਸ ਕਪਤਾਨ ਸੁਰੇਂਦਰ ਲਾਂਬਾ ਦੀ ਅਗਵਾਈ ਹੇਠ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਅਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਔਰਤਾਂ ਨੂੰ ਪੂਰਾ ਮਾਣ ਸਨਮਾਨ ਦੇਣ ਦਾ ਐਲਾਨ ਕੀਤਾ। ਅੱਜ ਇਸ ਦਿਹਾੜੇ ਮੌਕੇ ਥਾਣਾ ਸਿਟੀ ਵਨ ਮਾਨਸਾ ਨੂੰ ਵੋਮੈਨ ਪੁਲਿਸ ਸਟੇਸ਼ਨ ਬਣਾਇਆ ਜਿੱਥੇ ਸਮੂਹ ਕੰਮਕਾਰ ਔਰਤ ਮੁਲਾਜਮਾਂ ਨੇ ਦੇਖਿਆ। ਐਸ ਐਸ ਪੀ ਮਾਨਸਾ ਸੁਰੇਂਦਰ ਲਾਂਬਾ, ਅੱਜ ਥਾਣਾ ਸਿਟੀ-1 ਮਾਨਸਾ ਨੂੰ ਪੂਰਨ ਤੌਰ ਤੇ ਵੋੋਮੈਨ ਪੁਲਿਸ ਥਾਣਾ ਅਧੀਨ ਤਬਦੀਲ ਕਰਕੇ ਅੱਜ ਦੇ ਦਿਨ ਪ੍ਰਭਜੋੋਤ ਕੌਰ ਡੀ.ਐਸ.ਪੀ. ਬੁਢਲਾਡਾ ਨੂੰ ਕਾਰਜਕਾਰੀ ਬਤੌਰ ਨਿਗਰਾਨ ਅਫਸਰ ਮਾਨਸਾ ਲਗਾ ਕੇ ਉਹਨਾਂ ਦੀ ਕਮਾਂਡ ਹੇਠ ਥਾਣਾ ਸਿਟੀ-1 ਮਾਨਸਾ ਵਿਖੇ ਐਸ.ਆਈ. ਕਰਮਜੀਤ ਕੌੌਰ ਨੂੰ ਮੁੱਖ ਅਫਸਰ ਥਾਣਾ, ਹੌਲਦਾਰ ਵੀਰਪਾਲ ਕੌੌਰ ਨੂੰ ਮੁੱਖ ਮੁਨਸ਼ੀ ਸਮੇਤ ਕੁੱਲ 92 ਲੇਡੀ ਕਰਮਚਾਰੀਆਂ ਨੂੰ ਅੱਜ ਦੇ ਦਿਨ ਲਈ ਤਾਇਨਾਤ ਕੀਤਾ ਗਿਆ।
ਪੁਲਿਸ ਦਾ ਸਾਰਾ ਕੰਮਕਾਜ (ਸੰਤਰੀ ਡਿਊਟੀ, ਗੇਟ ਗਾਰਦ ਡਿਊਟੀ, ਸੀ.ਸੀ.ਟੀ.ਐਨ.ਐਸ. ਅਪਰੇਟਰ, ਪਬਲਿਕ ਡੀਲਿੰਗ ਆਦਿ ਮਹਿਲਾ ਅਧਿਕਾਰੀ ਅਤੇ ਕਰਮਚਾਰੀਆਂ ਵੱਲੋੋਂ ਬੜੀ ਲਗਨ ਨਾਲ ਨਿਭਾਇਆ ਗਿਆ।ਇਸ ਮੌੌਕੇ ਐਸ.ਡੀ. ਗਰਲਜ ਕਾਲਜ ਮਾਨਸਾ, ਸਰਕਾਰੀ ਸੀਨੀਅਰ ਸੈਕੰਡਰੀ ਗਰਲਜ ਸਕੂਲ ਮਾਨਸਾ ਅਤੇ ਵਿਦਿਆ ਭਾਰਤੀ ਸਕੂਲ ਮਾਨਸਾ ਦੀਆ ਕਰੀਬ 50 ਵਿਦਿਆਰਥਣਾਂ ਨੂੰ ਬੁਲਾ ਕੇ ਸਮੁੱਚੇ ਪ੍ਰਸਾਸ਼ਨ ਦੇ ਕੰਮਕਾਜ ਅਤੇ ਕਾਰਜਪ੍ਰਣਾਲੀ ਬਾਰੇ ਜਾਗਰੂਕ ਕੀਤਾ ਗਿਆ। ਇਹਨਾਂ ਬੱਚੀਆਂ ਨੂੰ ਪਹਿਲਾਂ ਥਾਣਾ ਸਿਟੀ-1 ਮਾਨਸਾ ਵਿਖੇ ਮੁੱਖ ਅਫਸਰ ਥਾਣਾ ਦਾ ਕੰਮਕਾਜ, ਮੁਨਸ਼ੀ ਦਾ ਕੰਮਕਾਜ਼, ਥਾਣਾ ਵਿਖੇ ਤਾਇਨਾਤ ਮਹਿਲਾ ਮਿੱਤਰ ਦਾ ਕੰਮ, ਸੀ.ਸੀ.ਟੀ.ਐਨ.ਐਸ. ਅਪਰੇਟਰ ਦਾ ਕੰਮਕਾਜ, ਦੂਰ-ਸੰਚਾਰ ਦਫਤਰ, ਥਾਣਾ ਦੀ ਹਵਾਲਾਤ, ਦਫਤਰ ਪੁਲਿਸ ਹੈਲਪਲਾਈਨ-181 ਅਤੇ ਹੈਲਪਲਾਈਨ-112 ਦਾ ਕੰਮਕਾਜ਼, ਸਾਂਝ ਕੇਂਦਰ ਵਿਖੇ ਚੱਲ ਰਹੀਆ 27 ਸੇਵਾਵਾਂ ਸਬੰਧੀ ਅਤੇ ਇਸਤੋੋਂ ਇਲਾਵਾ ਦਰਖਾਸ਼ਤ ਕਿੱਥੇ ਅਤੇ ਕਿਵੇ ਦਿੱਤੀ ਜਾਂਦੀ ਹੈ ਆਦਿ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਤੋੋਂ ਬਾਅਦ ਇਹਨਾਂ ਵਿਦਿਆਰਥਾਂ ਨੂੰ ਐਸ.ਡੀ.ਐਮ. ਦਫਤਰ ਮਾਨਸਾ ਵਿਖੇ ਲਿਜਾਇਆ ਗਿਆ, ਜਿੱਥੇ ਡਾ: ਸਿਖ਼ਾ ਭਗਤ ਐਸ.ਡੀ.ਐਮ. ਮਾਨਸਾ ਨੇ ਇਹਨਾਂ ਬੱਚੀਆਂ ਨੂੰ ਉਹਨਾਂ ਦੇ ਦਫਤਰ, ਤਹਿਸੀਲ ਦਫਤਰ ਦੇ ਕੰਮਕਾਜ ਅਤੇ ਪਟਵਾਰਖਾਨਾ ਵੱਲੋ ਦਿੱਤੀਆ ਜਾ ਰਹੀਆ ਸੇਵਾਵਾਂ ਸਬੰਧੀ ਜਾਣਕਾਰੀ ਦਿੱਤੀ । ਇਹਨਾਂ ਬੱਚੀਆਂ ਨੂੰ ਅਦਾਲਤਾਂ ਦੇ ਕੰਮਕਾਜ਼ ਸਬੰਧੀ ਜਾਣੂ ਕਰਵਾਉਣ ਦੇ ਮਕਸਦ ਨਾਲ ਮਾਨਯੋੋਗ ਅਦਾਲਤ ਸ੍ਰੀਮਤੀ ਦਿਲਸ਼ਾਦ ਕੌਰ ਜੇ.ਐਮ.ਆਈ. ਸੀ. ਮਾਨਸਾ ਵਿਖੇ ਲਿਜਾਇਆ ਗਿਆ ਜਿੱਥੇ ਅਦਾਲਤਾਂ ਵੱਲੋੋਂ ਕੀਤੀ ਜਾਂਦੀ ਸੁਣਵਾਈ ਆਦਿ ਬਾਰੇ ਜਾਣਕਾਰੀ ਦਿੱਤੀ ਗਈ। ਬੱਚੀਆਂ ਨੂੰ ਐਸ.ਐਸ.ਪੀ. ਮਾਨਸਾ ਦੇ ਦਫਤਰ ’ਚ ਸੀਨੀਅਰ ਕਪਤਾਨ ਪੁਲਿਸ ਮਾਨਸਾ ਸੁਰੇਂਦਰ ਲਾਂਬਾ ਨੇ ਗਰਮਜੋਸ਼ੀ ਨਾਲ ਇਹਨਾਂ ਵਿਦਿਆਰਥਣਾਂ ਦਾ ਸਵਾਗਤ ਕੀਤਾ ਅਤੇ ਪੁਲਿਸ ਦੇ ਕੰਮਕਾਜ਼ ਪ੍ਰਤੀ ਜਾਣੂ ਕਰਵਾਇਆ ।
ਅੰਤ ’ਚ ਬੱਚੀਆਂ ਡਿਪਟੀ ਕਮਿਸ਼ਨਰ ਮਾਨਸਾ ਦਫਤਰ ਗਈਆਂ ਜਿੱਥੇ ਡਿਪਟੀ ਕਮਿਸ਼ਨਰ ਮਾਨਸਾ ਮਹਿੰਦਰਪਾਲ ਨੇ ਸਿਵਲ ਪ੍ਰਸਾਸ਼ਨ ਦੇ ਕੰਮਕਾਜ਼ ਬਾਰੇ ਜਾਣਕਾਰੀ ਦਿੱਤੀ। ਇਹਨਾਂ ਬੱਚੀਆਂ ਨੇ ਮਾਨਸਾ ਪੁਲਿਸ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਉਹਨਾਂ ਨੂੰ ਸਿਵਲ ਪ੍ਰਸਾਸ਼ਨ ਅਤੇ ਪੁਲਿਸ ਪ੍ਰਸਾਸ਼ਨ ਦੇ ਕੰਮਕਾਜ਼ ਪ੍ਰਤੀ ਭਰਪੂਰ ਜਾਣਕਾਰੀ ਮਿਲ ਗਈ ਹੈ ਅਤੇ ਉਹਨਾਂ ਨੂੰ ਪਹਿਲਾਂ ਪੁਲਿਸ ਪਾਸ ਜਾਂ ਹੋਰ ਦਫਤਰਾਂ ਵਿਖੇ ਜਾਣ ਤੋੋਂ ਪ੍ਰੇਸ਼ਾਨੀ ਮਹਿਸੂਸ ਹੁੰਦੀ ਸੀ ਪਰ ਅੱਜ ਤੋੋਂ ਬਾਅਦ ਉਹਨਾਂ ਦਾ ਡਰ ਦੂਰ ਹੋੋ ਗਿਆ ਹੈ।