ਪੰਜਾਬ ਗ੍ਰਾਮੀਣ ਬੈਂਕ ਵਲੋਂ ਕੌਮਾਂਤਰੀ ਮਹਿਲਾ ਦਿਵਸ ਮੌਕੇ ਐਸ.ਐਸ.ਪੀ ਦਾ ਸਨਮਾਨ
ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਸਿੱਧੂ ਬਰਾੜ
ਕਪੂਰਥਲਾ, 8 ਮਾਰਚ
ਪੰਜਾਬ ਗ੍ਰਾਮੀਣ ਬੈਂਕ ਕਪੂਰਥਲਾ ਦੇ ਚੇਅਰਮੈਨ ਸੰਜੀਵ ਦੂਬੇ ਅਤੇ ਜਨਰਲ ਮੈਨੇਜ਼ਰ ਮੇਹਰ ਚੰਦ ਵਲੋਂ ਅੱਜ ਕੌਮਾਂਤਰੀ ਮਹਿਲਾ ਦਿਵਸ ਮੌਕੇ ਐਸ.ਐਸ.ਪੀ. ਕਪੂਰਥਲਾ ਕੰਵਰਦੀਪ ਕੌਰ ਆਈ ਪੀ ਐਸ ਦਾ ਸਨਮਾਨ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਕੰਵਰਦੀਪ ਕੌਰ ਦੀ ਅਗਵਾਈ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551 ਵੇਂ ਪ੍ਰਕਾਸ਼ ਪੁਰਬ ਮੌਕੇ ਵੱਡੇ ਸਮਾਗਮ ਅਤੇ ਜਿਲ੍ਹੇ ਵਿਚ ਅਮਨ ਤੇ ਕਾਨੂੰਨ ਵਿਵਸਥਾ ਨੇ ਇਹ ਦਰਸਾਇਆ ਹੈ ਕਿ ਮਹਿਲਾਵਾਂ ਦਾ ਦੇਸ਼ ਦੀ ਤਰੱਕੀ ਤੇ ਚੰਗੇ ਸਮਾਜ ਦੀ ਸਿਰਜਣਾ ਵਿਚ ਯੋਗਦਾਨ ਬਹੁਤ ਅਹਿਮ ਹੈ।