ਮਨਿੰਦਰਜੀਤ ਸਿੱਧੂ
ਜੈਤੋ, 9 ਮਾਰਚ, 2021 - ਪੰਜਾਬ ਸਰਕਾਰ ਵੱਲੋਂ ਅੱਜ ਵਿਧਾਨ ਸਭਾ ਵਿੱਚ ਪਾਸ ਕੀਤੇ ਬਜਟ ਵਿੱਚ ਔਰਤਾਂ ਦਾ ਸਰਕਾਰੀ ਬੱਸਾਂ ਵਿੱਚ ਕਿਰਾਇਆ ਮੁਆਫ ਕਰਨਾ ਇਸਤਰੀ ਦਿਵਸ ਮੌਕੇ ਇਸਤਰੀਆਂ ਲਈ ਕੈਪਟਨ ਸਰਕਾਰ ਵੱਲੋਂ ਬਹੁਤ ਵੱਡਾ ਤੋਹਫਾ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵੱਡੇ ਉਦਯੋਗਪਤੀ ਸੁਖਬਿੰਦਰ ਪਾਲ ਗਰਗ ਉਰਫ ਬਿੰਦਰ ਬੀ.ਐੱਸ.ਐੱਨ.ਐੱਲ ਵਾਲੇ ਦੀ ਪਤਨੀ ਅਤੇ ਹਾਲ ਹੀ ਚੋਣਾਂ ਵਿੱਚ ਕੌਂਸਲਰ ਬਣੇ ਸੁਮਨ ਦੇਵੀ ਨੇ ਕੀਤਾ।ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਦਾ ਬਜਟ ਹਰ ਵਰਗ ਦੇ ਸਾਹ ਸੂਤਣ ਵਾਲਾ ਬਜਟ ਸੀ, ਉੱਥੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਤਿਆਰ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੁਆਰਾ ਪੇਸ਼ ਬਜਟ ਸਮਾਜ ਦੇ ਹਰ ਵਰਗ ਨੂੰ ਠੰਡੀ ਹਵਾ ਦਾ ਬੁੱਲਾ ਦੇਣ ਵਾਲਾ ਹੈ।ਔਰਤਾਂ ਦਾ ਕਿਰਾਇਆ ਮੁਆਫ ਕਰ ਕੈਪਟਨ ਸਰਕਾਰ ਦੇ ਔਰਤਾਂ ਪ੍ਰਤੀ ਇੱਜਤ ਦੇ ਨਜ਼ਰੀਏ ਨੂੰ ਪ੍ਰਤੱਖ ਦਰਸਾਉਂਦਾ ਹੈ।ਇਸ ਸਮੇਂ ਉਹਨਾਂ ਨਾਲ ਕੌਂਸਲਰ ਜਤਿੰਦਰ ਕੁਮਾਰ ਜੀਤੂ ਬਾਂਸਲ, ਸੀਨੀਅਰ ਕਾਂਗਰਸੀ ਲਖਵਿੰਦਰ ਕੁਮਾਰ ਲੱਕੀ ਅਰੋੜਾ, ਕੌਂਸਲਰ ਤੁਲਸੀ ਰਾਮ ਬਾਂਸਲ ਆਦਿ ਹਾਜਰ ਸਨ।