ਸਰਬਜੀਤ ਸੁਖੀਜਾ
ਸ੍ਰੀ ਮੁਕਤਸਰ ਸਾਹਿਬ, 9 ਮਾਰਚ 2021 - ਪਿਤਾ ਵੱਲੋਂ ਲੈ ਕੇ ਦਿੱਤੇ ਲੋਨ ਦੀਆਂ ਕਿਸ਼ਤਾਂ ਭਰਨ ਲਈ ਕਹਿਣ ’ਤੇ ਪੁੱਤਰ ਨੇ ਆਪਣੇ ਹੀ ਪਿਤਾ ਦੀ ਕੁੱਟਮਾਰ ਕਰ ਦਿੱਤੀ। ਥਾਣਾ ਸਿਟੀ ਪੁਲਸ ਨੇ ਦੋ ਲੋਕਾਂ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਭਾਗਸਰ ਰੋਡ ਨਿਵਾਸੀ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਬੇਟੇ ਜਿੰਦਰਪਾਲ ਸਿੰਘ ਨੂੰ ਕੁਝ ਲੋਨ ਲੈ ਕੇ ਦਿੱਤਾ ਸੀ। ਜਿਸ ਦੀ ਕਿਸ਼ਤ 65 ਹਜ਼ਾਰ ਰੁਪਏ ਬਕਾਇਆ ਸੀ। ਜੋਕਿ ਉਹ ਭਰ ਨਹੀਂ ਰਿਹਾ ਸੀ।
ਬੈਂਕ ਵੱਲੋਂ ਉਸਨੂੰ ਕਹੇ ਜਾਣ ਤੇ ਉਸਨੇ ਆਪਣੇ ਬੇਟੇ ਨੂੰ ਲੋਨ ਭਰਨ ਲਈ ਕਿਹਾ। ਜਿਸ ’ਤੇ ਉਸਦੇ ਬੇਟੇ ਨੇ ਆਪਣੇ ਬੇਟੇ ਸਮੇਤ ਮਿਲ ਕੇ ਉਸਦੀ ਕੁੱਟਮਾਰ ਕਰ ਦਿੱਤੀ। ਜਿਸ ਨਾਲ ਉਹ ਜ਼ਖਮੀ ਹੋ ਗਿਆ। ਥਾਣਾ ਸਿਟੀ ਦੇ ਏਐਸਆਈ ਕਰਮਜੀਤ ਸਿੰਘ ਨੇ ਦੱਸਿਆ ਕਿ ਉਨਾਂ ਵੱਲੋਂ ਜਿੰਦਰਪਾਲ ਸਿੰਘ ਅਤੇ ਉਸਦੇ ਬੇਟੇ ਜਸ਼ਨਦੀਪ ਸਿੰਘ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ।