← ਪਿਛੇ ਪਰਤੋ
ਨਵੀਂ ਦਿੱਲੀ, 9 ਮਾਰਚ 2021 - 26 ਜਨਵਰੀ ਨੂੰ ਦਿੱਲੀ ਦੇ ਨਾਗਾਲੋਈ ਇਲਾਕੇ ਹੋਈ ਹਿੰਸਾ 'ਚ 4 ਹੋਰ ਕਿਸਾਨਾਂ ਨੂੰ ਜ਼ਮਾਨਤ ਮਿਲ ਗਈ ਹੈ। ਇਸ ਸਬੰਧੀ ਮਨਜਿੰਦਰ ਸਿੰਘ ਸਿਰਸਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਹੁਣ ਤੱਕ 26 ਜਨਵਰੀ ਨੂੰ ਹਿੰਸਾ 'ਚ ਗ੍ਰਿਫਤਾਰ ਕੀਤੇ ਬਹੁਤ ਕਿਸਾਨਾਂ ਦੀਆਂ ਜ਼ਮਾਨਤਾਂ ਹੋ ਚੁੱਕੀਆਂ ਹਨ ਅਤੇ ਬਾਕੀਆਂ ਦੀਆਂ ਜ਼ਮਾਨਤਾਂ ਪ੍ਰੋਸੈਸ 'ਚ ਹਨ ਅਤੇ ਸਿਰਸਾ ਨੇ ਦੱਸਿਆ ਕਿ ਹੁਣ ਸਿਰਫ 15 ਤੋਂ 16 ਕਿਸਾਨ ਹਨ ਜਿਨ੍ਹਾਂ ਦੀਆਂ ਜ਼ਮਾਨਤਾਂ ਹੋਣੀਆਂ ਬਾਕੀ ਹਨ ਉਮੀਦ ਹੈ ਕਿ ਜਲਦੀ ਹੀ ਸਭ ਦੀਆਂ ਜ਼ਮਾਨਤਾਂ ਹੋ ਜਾਣਗੀਆਂ।
Total Responses : 928