ਹਰੀਸ਼ ਕਾਲੜਾ
- 10 ਪਿੰਡਾਂ ਵਿੱਚ 75 ਲੱਖ ਦੇ ਹੋਰ ਵਿਕਾਸ ਕਾਰਜ ਕਰਵਾਉਣ ਦਾ ਕੀਤਾ ਐਲਾਨ
- ਹਲਕੇ ਦੇ ਹਰ ਪਿੰਡ ਵਿੱਚ ਵਿਕਾਸ ਕਰਵਾ ਕੇ ਬੁਨਿਆਦੀ ਢਾਂਚਾ ਮਜਬੂਤ ਕਰਾਗੇ-ਰਾਣਾ ਕੇ ਪੀ ਸਿੰਘ
ਸ੍ਰੀ ਅਨੰਦਪੁਰ ਸਾਹਿਬ 24 ਮਾਰਚ 2021:ਹਲਕੇ ਦੇ ਪਿੰਡਾਂ ਵਿੱਚ ਬੁਨਿਆਦੀ ਢਾਂਚੇ ਦੀ ਮਜਬੂਤੀ ਲਈ ਕਰੋੜਾਂ ਰੁਪਏ ਦੇ ਵਿਕਾਸ ਦੇ ਕੰਮ ਮੁਕੰਮਲ ਹੋ ਚੁੱਕੇ ਹਨ। ਸੜਕੀ ਨੈਟਵਰਕ, ਪੱਕੀਆਂ ਗਲੀਆਂ ਤੇ ਨਾਲੀਆਂ, ਗੰਦੇ ਪਾਣੀ ਦੀ ਨਿਕਾਸੀ ਪੀਣ ਲਈ ਸਾਫ ਪਾਣੀ ਅਤੇ ਹੋਰ ਵਿਕਾਸ ਕਾਰਜਾਂ ਲਈ ਪੰਜਾਬ ਸਰਕਾਰ ਵਲੋਂ ਕਰੋੜਾਂ ਰੁਪਏ ਦਿੱਤੇ ਗਏ ਜਿਸ ਨਾਲ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਬੁਨਿਆਦੀ ਸਹੂਲਤਾਂ ਉਪਲੱਬਧ ਕਰਵਾਈਆਂ ਗਈਆਂ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵੱਖ- ਵੱਖ 10 ਪਿੰਡਾਂ ਵਿੱਚ ਮੁਕੰਮਲ ਹੋਏ 2 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨੂੰ ਲੋਕ ਅਰਪਣ ਮੋਕੇ ਗੰਗੂਵਾਲ ਵਿੱਚ ਕੀਤਾ।
ਉਹਨਾਂ ਕਿਹਾ ਕਿ ਇਹਨਾਂ 10 ਪਿੰਡਾਂ ਵਿੱਚ ਅੱਜ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਜਰੂਰਤਾਂ ਬਾਰੇ ਜਾਣਕਾਰੀ ਹਾਸਲ ਕੀਤੀ ਗਈ। ਲੋਕਾਂ ਦੀ ਮੰਗ ਅਨੁਸਾਰ ਲਗਭਗ 75 ਲੱਖ ਰੁਪਏ ਦੇ ਹੋਰ ਵਿਕਾਸ ਕਾਰਜ ਕਰਵਾਉਣ ਦੇ ਐਲਾਨ ਕਰਦੇ ਹੋਏ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਰੋੜਾਂ ਰੁਪਏ ਫੰਡ ਇਸ ਇਲਾਕੇ ਦੇ ਵੱਖ ਵੱਖ ਪਿੰਡਾਂ ਨੂੰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਵਿਕਾਸ ਕਾਰਜ ਕਰਵਾ ਕੇ ਬੁਨਿਆਦੀ ਢਾਂਚੇ ਦੀ ਮਜਬੂਤੀ ਅਤੇ ਲੋਕਾਂ ਨੂੰ ਢੁਕਵੀਆਂ ਲੋੜੀਦੀਆਂ ਸਹੂਲਤਾਂ ਦੇਣਾ ਸਰਕਾਰ ਦਾ ਫਰਜ ਹੈ ਇਸਦੇ ਲਈ ਅਸੀਂ ਪੂਰੀਤਰ੍ਹਾਂ ਦਾ ਵਚਨਵੱਧ ਹਾਂ।
ਉਹਨਾਂ ਕਿਹਾ ਕਿ ਜੋ ਵਾਅਦਾ ਚੋਣਾ ਦੋਰਾਨ ਲੋਕਾਂ ਨਾਲ ਕੀਤਾ ਗਿਆ ਸੀ। ਉਸਨੂੰ ਪੂਰਾ ਕੀਤਾ ਗਿਆ ਹੈ। ਰਹਿੰਦੇ ਵਿਕਾਸ ਕਾਰਜ ਸਮੇਂ ਸਿਰ ਮੁਕੰਮਲ ਕਰਵਾ ਦਿੱਤੇ ਜਾਣਗੇ। ਇਸ ਮੋਕੇ ਰਾਣਾ ਕੇ ਪੀ ਸਿੰਘ ਨੇ ਜੱਜਰ, ਰਾਮਪੁਰ,ਲੰਮਲਹਿੜੀ, ਮੀਆਂਪੁਰ,ਬਣੀ, ਗੰਗੂਵਾਲ,ਸੱਧੇਵਾਲ,ਲੰਗ ਮਜਾਰੀ, ਮਾਂਗੇਵਾਲ ਬਾਗ ਅਤੇ ਮਾਂਗੇਵਾਲ ਦੇ 10 ਪਿੰਡਾਂ ਦਾ ਤੁਫਾਨੀ ਦੋਰਾ ਕੀਤਾ ਤੇ ਮੁਕੰਮਲ ਹੋਏ ਵਿਕਾਸ ਕੰਮ ਲੋਕ ਅਰਪਣ ਕੀਤੇ। ਅੱਜ ਰਾਣਾ ਕੇ ਪੀ ਸਿੰਘ ਦੇ ਨਾਲ ਜਿਲ੍ਹਾ ਪ੍ਰੀਸ਼ਦ ਚੇਅਰਪਰਸਨ ਕ੍ਰਿਸ਼ਨਾ ਦੇਵੀ, ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਮੇਸ਼ ਚੰਦਰ ਦਸਗੁਰਾਈ, ਬਲਾਕ ਸੰਮਤੀ ਚੇਅਰਮੈਨ ਰਕੇਸ਼ ਚੋਧਰੀ, ਮਾਰਕੀਟ ਕਮੇਟੀ ਚੇਅਰਮੈਨ ਹਰਬੰਸ ਲਾਲ ਮਹਿਦਲੀ, ਪੀ ਆਰ ਟੀ ਸੀ ਦੇ ਡਾਇਰੈਕਟਰ ਕਮਲਦੇਵ ਜੋਸ਼ੀ, ਪ੍ਰੇਮ ਸਿੰਘ ਬਾਸੋਵਾਲ,ਰਾਜ ਕੁਮਾਰ ਗੰਗੂਵਾਲ,ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ, ਅਤੇ ਵੱਖ ਵੱਖ ਪਿੰਡਾਂ ਵਿੱਚ ਪੰਤਵਤੇ ਹਾਜ਼ਰ ਸਨ। ਇਹਨਾਂ ਪਿੰਡਾਂ ਵਿੱਚ ਅੱਜ ਰਾਣਾ ਕੇ ਪੀ ਸਿੰਘ ਦਾ ਵਿਸੇਸ ਸਵਾਗਤ ਅਤੇ ਸਨਮਾਨ ਵੀ ਕੀਤਾ ਗਿਆ।