ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 26 ਮਾਰਚ 2021 - ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਅੱਜ ਸੁਲਤਾਨਪੁਰ ਲੋਧੀ ਡੱਲਾ ਮਾਰਗ ਤੇ ਗੱਡੀ ਪਲਟਣ ਕਾਰਨ ਜ਼ਖਮੀ ਹੋਏ ਕਰੀਬ 17 ਸ਼ਰਧਾਲੂਆਂ ਦਾ ਸਿਵਲ ਹਸਪਤਾਲ ਵਿਖੇ ਪਹੁੰਚ ਕੇ ਹਾਲਚਾਲ ਜਾਣਿਆ। ਉਹਨਾ ਕਿਹਾ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਲੱਗਭੱਗ ਸਾਰੇ ਸ਼ਰਧਾਲੂ ਖ਼ਤਰੇ ਤੋਂ ਬਾਹਰ ਹਨ ਅਤੇ ਫਿਲਹਾਲ ਸਥਾਨਕ ਸਿਵਲ ਹਸਪਤਾਲ ਵਿਖੇ ਹੀ ਜੇਰੇ ਇਲਾਜ ਹਨ।
ਉਹਨਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਸੁਲਤਾਨਪੁਰ ਲੋਧੀ ਵਿਖੇ ਵੱਡੀ ਐਮਰਜੈਸੀ ਨਾਲ ਨਜਿੱਠਣ ਲਈ ਸਿਵਲ ਹਸਪਤਾਲ ਦੇ ਸਮੂਹ ਡਾਕਟਰ ਅਤੇ ਸਟਾਫ ਦੀ ਭੂਮਿਕਾ ਵੀ ਸ਼ਲਾਘਾ ਯੋਗ ਹੈ। ਸਮੂਹ ਸ਼ਰਧਾਲੂਆਂ ਦੀ ਤੰਦਰੁਸਤੀ ਲਈ ਗੁਰੂ ਸਾਹਿਬ ਅੱਗੇ ਅਰਦਾਸ ਕਰਦਾ ਹਾਂ ਅਤੇ ਵਿਸ਼ਵਾਸ ਦਵਾਉਂਦਾ ਹਾਂ ਕਿ ਸੰਗਤਾਂ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ।
ਜ਼ਿਕਰਯੋਗ ਹੈ ਕਿ ਅੱਜ ਹੋਲਾ ਮਹੱਲਾ ਦੇਖਣ ਜਾ ਰਹੀਆਂ ਸੰਗਤਾਂ ਦੀ ਪਿਕਾ 207 ਗੱਡੀ ਪਲਟ ਗਈ ਸੀ। 17 ਯਾਤਰੀਆਂ ਦੇ ਸੱਟਾ ਲੱਗੀਆਂ ਹਨ। ਅਤੇ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ ਸੀ । ਗੱਡੀ ਦੇ ਵਿੱਚ 25 ਦੇ ਕਰੀਬ ਯਾਤਰੀ ਸਨ। ਇਹ ਗੱਡੀ ਫਤਿਹਗੜ੍ਹ ਚੂੜੀਆਂ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਾ ਰਹੀ ਸੀ।