ਹਰੀਸ਼ ਕਾਲੜਾ
- ਕੋਰੋਨਾ ਸੈਪਲਿੰਗ ਅਤੇ ਵੈਕਸੀਨੇਸ਼ਨ ਲਈ ਸਿਹਤ ਵਿਭਾਗ ਵਲੋਂ ਲਗਾਈਆਂ ਮੋਬਾਇਲ ਵੈਨਾਂ
ਸ੍ਰੀ ਅਨੰਦਪੁਰ ਸਾਹਿਬ 27 ਮਾਰਚ 22021 - ਹੋਲਾ ਮੁਹੱਲਾ ਦੋਰਾਨ ਮੇਲਾ ਖੇਤਰ ਵਿਚ ਸ਼ਰਧਾਲੂਆਂ ਦੀ ਸਹੂਲਤ ਲਈ ਪ੍ਰਸਾਸ਼ਨ ਵਲੋ ਸਟਲ ਬੱਸ ਸਰਵਿਸ ਸੁਰੂ ਕੀਤੀ ਗਈ ਹੈ।ਸੰਗਤਾਂ ਦੇ ਆਉਣ ਜਾਉਣ ਲਈ ਚਲਾਈ ਜਾ ਰਹੀ ਸਟਸ ਬੱਸ ਸਰਵਿਸ ਨੂੰ ਸੈਨੇਟਾਈਜ ਕਰਨ ਦੇ ਨਾਲ ਨਾਲ ਇਸ ਵਿਚ ਮੋਜੂਦ ਬੱਸ ਦੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਮਾਸਕ ਅਤੇ ਸੈਨੇਟਾਈਜਰ ਉਪਲੱਬਧ ਕਰਵਾਏ ਗਏ ਹਨ, ਜੋ ਬੱਸ ਵਿਚ ਸਫਰ ਕਰਨ ਵਾਲੇ ਸ਼ਰਧਾਲੂਆਂ/ਸੰਗਤਾਂ ਨੂੰ ਮੁਫਤ ਵੰਡੇ ਜਾ ਰਹੇ ਹਨ।
ਸਿਹਤ ਵਿਭਾਗ ਵਲੋਂ ਮੇਲਾ ਖੇਤਰ ਵਿਚ ਕਰੋਨਾ ਦੀ ਸੈਪਲਿੰਗ ਅਤੇ ਵੈਕਸੀਨੇਸ਼ਨ ਲਈ ਮੋਬਾਇਲ ਵੈਨਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਮੋਬਾਇਲ ਵੈਨਾਂ ਉਤੇ ਕੋਵਿਡ ਦੀਆਂ ਸਾਵਧਾਨੀਆਂ, ਮਾਸਕ ਪਾਉਣਾ, ਆਪਸੀ ਵਿੱਥ ਰੱਖਣਾ ਅਤੇ ਸੈਨੇਟਾਈਜਰ ਦੀ ਵਰਤੋਂ ਦੇ ਨਾਲ ਨਾਲ ਵੈਕਸੀਨੇਸ਼ਨ ਵੈਨ ਉਤੇ ਸੁਰੱਖਿਅਤ ਟੀਕਾਕਰਨ ਦੇ ਵੈਨਰ ਲਗਾਏ ਗਏ ਹਨ। ਆਡੀਓ ਸਿਸਟਮ ਨਾਲ ਇਸ ਵੈਨ ਰਾਹੀ ਮੇਲਾ ਖੇਤਰ ਵਿਚ ਆਏ ਸ਼ਰਧਾਲੂਆਂ ਨੂੰ ਇਸ ਦੇ ਮਹੱਤਵ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਸੋਨਾਲੀ ਗਿਰਿ ਵਲੋਂ ਹੋਲਾ ਮੁਹੱਲਾ ਦੋਰਾਨ ਸੰਗਤਾਂ/ਸ਼ਰਧਾਲੂਆਂ ਨੂੰ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ।
ਸੀਨੀਅਰ ਮੈਡੀਕਲ ਅਫਸਰ ਮੁਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਡਾ.ਅੰਜੂ ਨੇ ਦੱਸਿਆ ਕਿ ਕਰੋਨਾ ਦੀ ਸੈਪਲਿੰਗ ਲਈ ਜਿੱਥੇ ਮੋਬਾਇਲ ਵੈਨ ਵਿਚ ਸਾਰੇ ਪ੍ਰਬੰਧ ਕੀਤੇ ਗਏ ਹਨ। ਉਸੇ ਤਰਾਂ ਵੈਕਸੀਨੇਸ਼ਨ ਵੇੈਨ ਵਿਚ ਟੀਕਾਕਰਨ ਲਈ ਰਜਿਸਟ੍ਰੇਸਨ ਤੋ ਲੈ ਕੇ ਹਰ ਤਰਾਂ ਦੀ ਸਹੂਲਤ ਉਪਲੱਬਧ ਕਰਵਾਈ ਗਈ ਹੈ। ਉਨ੍ਹਾ ਨੇ ਕਿਹਾ ਕਿ ਸਿਹਤ ਵਿਭਾਗ ਦਾ ਮੁੱਖ ਉਦੇਸ਼ ਕਰੋਨਾ ਨੂੰ ਸਮਾਜ ਤੋ ਬਚਾਉਣਾ ਹੈ, ਕਰੋਨਾ ਟੀਕਾਕਰਨ ਨੂੰ ਅਪਨਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਕੋਵਿਡ ਟੀਕਾਕਰਨ ਸੁਰੱਖਿਅਤ ਹੈ ਅਤੇ ਸਰਕਾਰ ਵਲੋ ਆਪਣੇ ਸਿਹਤ ਕੇਂਦਰਾਂ ਵਿਚ ਟੀਕਾਕਰਨ ਮੁਫਤ ਕੀਤਾ ਜਾ ਰਿਹਾ ਹੈ।