ਹਰਜਿੰਦਰ ਸਿੰਘ ਭੱਟੀ
- ਨੇਪਾਲ ਦੀਆਂ ਰਹਿਣ ਵਾਲੀਆਂ ਨੇ ਮੁਲਜ਼ਮ ਔਰਤਾਂ
ਐਸ ਏ ਐਸ ਨਗਰ, 27 ਮਾਰਚ 2021 - ਸਤਿੰਦਰ ਸਿੰਘ, ਸੀਨੀਅਰ ਕਪਤਾਨ ਪੁਲਿਸ, ਜਿਲ੍ਹਾ ਐਸ.ਏ.ਐਸ. ਨਗਰ ਜੀ ਨੇ ਦੱਸਿਆ ਕਿ ਪਹਿਲਾਂ ਵੀ ਨੇਪਾਲ ਤੋ ਨਸ਼ੇ ਦੀ ਤਸ਼ਕਰੀ ਹੁੰਦੀ ਹੈ ਅਤੇ ਤਸਕਰਾਂ ਨੂੰ ਪੁਲਿਸ ਵੱਲੋ ਕਾਬੂ ਕੀਤਾ ਜਾਂਦਾ ਹੈ ਤੇ ਹੁਣ ਲਾਲੜੂ ਪੁਲਿਸ ਵੱਲੋਂ 02 ਨੇਪਾਲੀ ਔਰਤਾਂ ਨੂੰ ਅਫੀਮ ਸਮੇਤ ਕਾਬੂ ਕੀਤਾ ਗਿਆ ਹੈ।
ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਡਾ. ਰਵਜੋਤ ਗਰੇਵਾਲ, ਆਈ.ਪੀ.ਐਸ., ਕਪਤਾਨ ਪੁਲਿਸ ਦਿਹਾਤੀ ਨੇ ਦੱਸਿਆ ਕਿ ਸ੍ਰੀ ਗੁਰਪ੍ਰੀਤ ਸਿੰਘ ਬੈਂਸ ਪੀ.ਪੀ.ਐਸ., ਉਪ ਕਪਤਾਨ ਪੁਲਿਸ, ਸਰਕਲ ਡੇਰਾਬਸੀ ਦੀ ਰਹਿਨੁਮਾਈ ਹੇਠ ਇੰਸਪੈਟਰ ਸੁਖਬੀਰ ਸਿੰਘ ਮੁੱਖ ਅਫਸਰ ਥਾਣਾ ਲਾਲੜੂ ਦੀ ਨਿਗਰਾਨੀ ਅਧੀਨ ਥਾਣਾ ਲਾਲੜੂ ਦੀ ਪੁਲਿਸ ਪਾਰਟੀ ਵੱਲੋਂ ਮਿਤੀ 23/03/2021 ਨੂੰ ਗਸ਼ਤ ਦੌਰਾਨ ਨੇੜੇ ਸਰਕਾਰੀ ਸਮਾਰਟ ਸਕੂਲ਼ ਲਿੰਕ ਰੋਡ ਲਾਲੜੂ ਕੋਲ ਦੋ ਔਰਤਾਂ, ਜਿੰਨਾ ਨੇ ਆਪਣੇ ਹੱਥਾ ਵਿਚ ਬੈਗ ਫੜੇ ਹੋਏ ਸਨ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਮੋਕਾ ਤੋ ਖਿਸਕਣ ਲੱਗੀਆ ਸਨ। ਸ਼ੱਕ ਦੀ ਬਿਨਾਹ ਤੇ ਉਹਨਾਂ ਨੂੰ ਕਾਬੂ ਕੀਤਾ ਗਿਆ।
ਪੜਤਾਲ ਦੌਰਾਨ ਉਹਨਾਂ ਨੇ ਆਪਣੇ ਨਾਮ ਲਕਸ਼ਮੀ (41) ਪਤਨੀ ਪ੍ਰਭਾਕਰ ਉਰਫ ਪ੍ਰਭਾਤ ਵਾਸੀ ਪਿੰਡ ਹਲਾਨਗਰ ਵਾਰਡ ਨੰ 5, ਸ਼ਿਵਰਾਜਨਗਰ, ਜਿਲ੍ਹਾ ਕਪਿਲਾਵਸਤੂ, ਨੇਪਾਲ ਹਾਲ ਵਾਸੀ ਇੰਦਰ ਸਿੰਘ ਨਿਵਾਸ ਪਿੰਡ ਸੁਰੀਲਾ ਸਿਮਲਾ ਅਤੇ ਦੂਜੀ ਔਰਤ ਨੇ ਆਪਣਾ ਨਾਮ ਲੀਲਾ ਬੁੱਧਾ (42) ਪਤਨੀ ਅਮਰਲਾਲ ਬੁੱਧਾ ਪਿੰਡ ਡੁੰਮਰ ਗੋਰਾਈ ਵਾਰਡ ਨੰ 13 ਜਿਲ੍ਹਾ ਡਾਗ, ਨੇੇਪਾਲ ਦੱਸਿਆ।
ਇਹਨਾਂ ਦੇ ਕਬਜੇ ਵਾਲੇ ਝੋਲਿਆ ਦੀ ਸ੍ਰੀ ਗੁਰਪ੍ਰੀਤ ਸਿੰਘ ਬੈਂਸ,ਪੀ ਪੀ ਐਸ ਉੱਪ ਕਪਤਾਨ ਪੁਲਿਸ ਜਿਲ੍ਹਾ ਐਸ ਏ ਐਸ ਨਗਰ ਦੀ ਹਾਜਰੀ ਵਿਚ ਤਲਾਸ਼ੀ ਲੈਣ ਤੇ ਲਕਸ਼ਮੀ ਉਕਤ ਦੇ ਕਬਜੇ ਵਾਲੇ ਝੋਲੇ ਵਿਚੋ 6 ਕਿਲੋ ਗ੍ਰਾਮ ਅਫੀਮ ( Opium ) ਅਤੇ ਲੀਲਾ ਬੁੱਧਾ ਉਕਤ ਦੇ ਕਬਜੇ ਵਾਲੇ ਝੋਲੇ ਦੀ ਤਲਾਸੀ ਕਰਨੇ ਪਰ ਝੋਲੇ ਵਿਚੋ 05 ਕਿਲੋ ਗ੍ਰਾਮ ਅਫੀਮ (Opium ) ਕੁੱਲ 11 ਕਿਲੋ ਅਫੀਮ ( Opium) ਬ੍ਰਾਮਦ ਹੋਈ।
ਉਕਤਾਨ ਅੋਰਤਾ ਖਿਲਾਫ ਮੁਕੱਦਮਾ ਨੰ 52 ਮਿਤੀ 23/03/2021 ਅ/ਧ 18/61/85 ਐਨ.ਡੀ.ਪੀ.ਐਸ. ਐਕਟ ਥਾਣਾ ਲਾਲੜੂ ਦਰਜ ਰਜਿਸਟਰ ਕਰਕੇ ਉਕਤ ਅੋਰਤਾ ਨੂੰ ਮੁਕੱਦਮਾ ਵਿਚ ਗ੍ਰਿਫਤਾਰ ਕੀਤਾ ਗਿਆ । ਮੁਲਜ਼ਮਾਂ ਨੂੰ ਮਿਤੀ 24/03/2021 ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਸੀ।
ਮੁਲਜ਼ਮਾਂ ਨੇ ਪੜਤਾਲ ਦੌਰਾਨ ਦੱਸਿਆ ਕਿ ਉਹ ਭਾਰਤ ਵਿਖੇ ਸਬਜੀ ਲਗਾਉਣ ਦਾ ਕੰਮ ਕਰਨ ਲਈ ਆਈਆ ਸਨ ਅਤੇ ਉਹਨਾ ਨੂੰ ਦਿੱਲੀ ਬੱਸ ਸਟੈਂਡ ਵਿਖੇ ਇੱਕ ਨੇਪਾਲੀ ਮਹਿਲਾ ਮਿਲੀ, ਜਿਸ ਨੇ ਉਹਨਾ ਨੂੰ ਲਾਲਚ ਦਿੱਤਾ ਕਿ ਜੇਕਰ ਉਹ ਉਸ ਦਾ ਅਫੀਮ ਵਾਲਾ ਪਾਰਸਲ ਸਿਮਲਾ ਬੱਸ ਸਟੈਂਡ ਤੱਕ ਪਹੁੰਚਾ ਦੇਣ ਤਾਂ ਇਸਦੇ ਬਦਲੇ ਉਹ ਦੋਵਾਂ ਨੂੰ 15/15 ਹਜਾਰ ਰੁਪਏ ਦੇਵੇਗੀ।
ਪੈਸਿਆਂ ਦੇ ਲਾਲਚ ਵਿਚ ਆ ਕੇ ਇਹ ਔਰਤਾਂ ਅਫੀਮ ਲੈ ਕੇ ਆ ਰਹੀਆ ਸਨ ਅਤੇ ਪੁਲਿਸ ਦੇ ਕਾਬੂ ਆ ਗਈਆ। ਪੜਤਾਲ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ, ਮੁਕੱਦਮਾ ਦੀ ਤਫਤੀਸ ਜਾਰੀ ਹੈ।