ਮਨਿੰਦਰਜੀਤ ਸਿੱਧੂ
- ਅੱਜ ਸਾਨੂੰ ਮਹਿਸੂਸ ਹੋਇਆ ਕਿ ਅਸੀਂ ਸਹੀ ਨੁਮਾਇੰਦੇ ਦੀ ਚੋਣ ਕੀਤੀ- ਵਾਰਡ ਵਾਸੀ
ਜੈਤੋ, 30 ਮਾਰਚ, 2021 - ਉੱਘੇ ਉਦਯੋਗਪਤੀ ਅਤੇ ਹਾਲ ਹੀ ਹੋਈਆਂ ਚੋਣਾਂ ਵਿੱਚ ਵੱਡੇ ਚਿਹਰਿਆਂ ਨੂੰ ਪਰਾਜਿਤ ਕਰਕੇ ਕੌਂਸਲਰ ਬਣੇ ਜੀਤੂ ਬਾਂਸਲ ਵੱਲੋਂ ਆਪਣੇ ਵਾਰਡ ਵਿੱਚ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਇੱਕ ਸਪੈਸ਼ਲ ਕੋਰੋਨਾ ਟੀਕਾਕਰ ਕੈਂਪ ਲਗਵਾਇਆ ਗਿਆ।ਇਸ ਕੈਂਪ ਦੌਰਾਨ 50 ਦੇ ਕਰੀਬ ਲੋਕਾਂ ਦਾ ਟੀਕਾਕਰਣ ਕੀਤਾ ਗਿਆ। ਕੈਂਪ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੀਤੂ ਬਾਂਸਲ ਨੇ ਕਿਹਾ ਕਿ ਮੈਂ ਚੋਣਾਂ ਦੌਰਾਨ ਵੀ ਕਿਹਾ ਸੀ ਕਿ ‘ਮੇਰਾ ਵਾਰਡ ਮੇਰਾ ਪਰਿਵਾਰ’ ਹੈ ਅਤੇ ਅੱਜ ਮੈਂ ਇਹ ਕੈਂਪ ਆਪਣੇ ਪਰਿਵਾਰ ਦੀਆਂ ਸਿਹਤ ਸੇਵਾਵਾਂ ਪ੍ਰਤੀ ਆਪਣਾ ਫ਼ਰਜ ਨਿਭਾਉਂਦਿਆਂ ਲਗਵਾਇਆ ਹੈ।ਸਾਨੂੰ ਸਾਰਿਆਂ ਨੂੰ ਇਸ ਨਾਮੁਰਾਦ ਬਿਮਾਰੀ ਤੋਂ ਬਚਾਅ ਲਈ ਟੀਕਾਕਰਨ ਕਰਵਾ ਲੈਣਾ ਚਾਹੀਦਾ ਹੈ।
ਉਹਨਾਂ ਵਰਿੰਦਰ ਰਿੰਮੀ ਵੈਲਫੇਅਰ ਸੋਸਾਇਟੀ ਦੇ ਅਹੁਦੇਦਾਰਾਂ ਬਲਦੇਵ ਸਿੰਘ ਢੱਲਾ ਉਰਫ ਬੱਲੀ ਅਤੇ ਕਰਨ ਬਰਾੜ ਦਾ ਇਸ ਕੈਂਪ ਦੇ ਆਯੋਜਨ ਅਤੇ ਸਫਲਤਾ ਲਈ ਵਿਸ਼ੇਸ਼ ਧੰਨਵਾਦ ਕੀਤਾ।ਕੈਂਪ ਵਿੱਚ ਟੀਕਾਕਰਨ ਕਰਵਾਉਣ ਆਏ ਲੋਕਾਂ ਦਾ ਕਹਿਣਾ ਸੀ ਕਿ ਅੱਜ ਸਾਨੂੰ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਬਿਲਕੁਲ ਸਹੀ ਲੋਕ ਨੁਮਾਇੰਦਾ ਚੁਣਿਆ ਹੈ ਜੋ ਪਹਿਲੇ ਦਿਨ ਤੋਂ ਹੀ ਵਾਰਡ ਵਾਸੀਆਂ ਦੀ ਸੇਵਾ ਵਿੱਚ ਲੱਗਿਆ ਹੋਇਆ ਹੈ।
ਉਹਨਾਂ ਇਸ ਕੈਂਪ ਦੇ ਆਯੋਜਨ ਲਈ ਜੀਤੂ ਬਾਂਸਲ ਅਤੇ ਉਹਨਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ।ਇਸ ਕੈਂਪ ਦੌਰਾਨ ਚੀਫ ਮੈਡੀਕਲ ਅਫ਼ਸਰ ਡਾ. ਸੰਜੇ ਕਪੂਰ, ਸੀਨੀਅਰ ਮੈਡੀਕਲ ਅਫ਼ਸਰ ਡਾ. ਵਰਿੰਦਰ ਕੁਮਾਰ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪਵਨ ਗੋਇਲ, ਸ਼ੈਂਪੀ ਮੱਕੜ, ਬਲਦੇਵ ਸਿੰਘ ਢੱਲਾ ‘ਬੱਲੀ’, ਡਾ. ਰੇਨੂੰ ਮੰਗਲਾ, ਰੁਲੀਆ ਰਾਮ, ਹੈਪੀ ਰਾਵਨ, ਆਸ਼ੂ ਮਿੱਤਲ, ਮੰਨੂ ਗੋਇਲ, ਗਿਰੀਸ਼ ਮਿੱਤਲ ਅਤੇ ਕਰਨ ਬਰਾੜ ਹਾਜ਼ਰ ਸਨ।