ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 1 ਅਪ੍ਰੈਲ 2021 -
ਜ਼ਿਲ੍ਹਾ ਕਪੂਰਥਲਾ ਦੇ ਹਲਕੇ ਭੁਲੱਥ ਦੇ ਪਿੰਡ ਤਲਵੰਡੀ ਪੁਰਦਲ ਦੀ ਮੌਜੂਦਾ ਮਹਿਲਾ ਸਰਪੰਚ ਦੇ ਪਤੀ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹੱਤਿਆ ਦਾ ਮਾਮਲਾ ਕੋਈ ਪੁਰਾਣੀ ਰੰਜਿਸ਼ ਦਾ ਕਾਰਨ ਦੱਸਿਆ ਗਿਆ ਹੈ ਮਿਲੀ ਜਾਣਕਾਰੀ ਅਨੁਸਾਰ ਉਕਤ ਸਮੇਂ ਪਿੰਡ ਵਿੱਚ ਸੜਕ ਤੇ ਸਥਿਤ ਮਹਾਵੀਰ ਕਰਿਆਨਾ ਸਟੋਰ ਨੇੜੇ ਪਿੰਡ ਦੇ ਕੁਝ ਨੌਜਵਾਨ ਗੱਲਾਂ ਕਰ ਰਹੇ ਸਨ। ਤਾਂ ਥੋੜਾ ਰੌਲਾ ਰੱਪਾ ਸੁਣ ਕੇ ਸਰਪੰਚ ਇੰਦਰਜੀਤ ਕੌਰ ਦਾ ਪਤੀ ਰਣਦੀਪ ਸਿੰਘ ਉਰਫ ਗਗਨ (32) ਉਸੇ ਪਾਸੇ ਨੂੰ ਚਲਾ ਗਿਆ। ਇਹਨੀ ਦੇਰ ਨੂੰ ਉਸਦੇ ਤਾਏ ਸਾਬਕਾ ਸਰਪੰਚ ਜੋਗਿੰਦਰ ਸਿੰਘ ਦਾ ਪੁੱਤਰ ਹਰਭਜਨ ਸਿੰਘ ਅਤੇ ਪੋਤਰਾ ਮਨਜੋਤ ਸਿੰਘ ਜੋਤਾ ਤੇ ਦੋ ਹੋਰ ਨੌਜਵਾਨ ਗੱਡੀ ਤੇ ਨਡਾਲਾ ਵੱਲੋਂ ਆਏ। ਇਸ ਦੌਰਾਨ ਹੀ ਕਿਸੇ ਗੱਲ ਤੋ ਦੋਵਾਂ ਧਿਰਾਂ ਵਿਚ ਤਕਰਾਰ ਹੋ ਗਈ। ਇਸ ਦੌਰਾਨ ਮਨਜੋਤ ਸਿੰਘ ਤੇ ਹਰਭਜਨ ਸਿੰਘ ਨੇ ਆਪਣੇ ਰਿਵਾਲਵਰ ਕੱਢ ਕੇ ਰਣਦੀਪ ਸਿੰਘ ਤੇ ਗੋਲੀਆਂ ਚਲਾ ਦਿੱਤੀਆਂ। ਮੌਕੇ ਤੇ 3 ਗੋਲੀਆਂ ਰਣਦੀਪ ਸਿੰਘ ਦੇ ਲੱਗੀਆਂ, ਜਿਸ ਕਾਰਨ ਜਲੰਧਰ ਹਸਪਤਾਲ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਕਿ ਥਾਣਾ ਭੁਲੱਥ ਅਧੀਨ ਪੈਂਦੇ ਪਿੰਡ ਤਲਵੰਡੀ ਪੁਰਦਲ ਦੀ ਸਰਪੰਚ ਬੀਬੀ ਇੰਦਰਜੀਤ ਕੌਰ ਦੇ ਪਿੰਡ ਵਿਚ ਪਤਨੀ ਇੰਦਰਜੀਤ ਕੌਰ ਨੂੰ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣ ਤੋਂ ਬਾਅਦ ਰਣਦੀਪ ਸਿੰਘ ਜਿਥੇ ਪਿੰਡ ਦੀ ਸਰਪੰਚੀ ਦੀਆਂ ਜਿੰਮੇਵਾਰੀਆਂ ਨਿਭਾਉਂਦਾ ਸੀ। ਉਥੇ ਖੇਤੀਬਾੜੀ ਦੇ ਨਾਲ-ਨਾਲ ਨਡਾਲਾ ਵਿਖੇ ਖੇ਼ਤੀ ਸਟੋਰ ਵੀ ਚਲਾਉਂਦਾ ਸੀ। ਮ੍ਰਿਤਕ ਆਪਣੇ ਪਿਛੇ ਪਤਨੀ, ਇਕ 4 ਸਾਲਾ ਲੜਕਾ ਅਤੇ ਕਰੀਬ ਦੋ ਮਹੀਨਿਆਂ ਦੀ ਧੀ ਨੂੰ ਛੱਡ ਗਿਆ ਹੈ।