ਮਨਿੰਦਰਜੀਤ ਸਿੱਧੂ
- ਰਣਜੀਤ ਔਲਖ ਨੂੰ ਐਲਾਨਿਆ ਸ਼੍ਰੋਮਣੀ ਅਕਾਲੀ ਦਲ(ਡ) ਦਾ ਜ਼ਿਲ੍ਹਾ ਫ਼ਰੀਦਕੋਟ ਦਾ ਪ੍ਰਧਾਨ
ਜੈਤੋ, 3 ਅਪਰੈਲ, 2021 - ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਜੈਤੋ ਹਲਕੇ ਦੇ ਪਹਿਲੀ ਕਤਾਰ ਦੇ ਲੀਡਰਾਂ ਵਿੱਚ ਗਿਣੇ ਜਾਂਦੇ ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਰਣਜੀਤ ਸਿੰਘ ਔਲਖ ਨੇ ਰਸਮੀ ਤੋਰ ‘ਤੇ ਸ਼੍ਰੋਮਣੀ ਅਕਾਲੀ ਦਲ(ਡੈਮੋਕਰੇਟਿਕ) ਵਿੱਚ ਜ਼ਿਲ੍ਹਾ ਪ੍ਰਧਾਨ ਦਾ ਅਹੁਦਾ ਸੰਭਾਲਿਆ।ਜਿਕਰਯੋਗ ਹੈ ਕਿ ਔਲਖ ਕਾਫੀ ਸਮਾਂ ਪਹਿਲਾਂ ਵਿਚਾਰਧਾਰਕ ਵਖਰੇਵਿਆਂ ਕਾਰਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਕਿਨਾਰਾ ਕਰ ਗਏ ਸਨ ਅਤੇ ਸ਼ੋ੍ਰਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਆਏ ਸੀਨੀਅਰ ਟਕਸਾਲੀ ਅਕਾਲੀਆਂ ਦੁਆਰਾ ਬਣਾਏ ਸ਼ੋਮਣੀ ਅਕਾਲੀ ਦਲ(ਡੈਮੋਕਰੇਟਿਕ) ਦੀ ਬੇੜੀ ਵਿੱਚ ਸਵਾਰ ਹੋ ਗਏ ਸਨ। ਅੱਜ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਰਸਮੀ ਤੌਰ ਤੇ ਰਣਜੀਤ ਸਿੰਘ ਔਲਖ ਨੂੰ ਫਰੀਦਕੋਟ ਜ਼ਿਲ੍ਹੇ ਦਾ ਪ੍ਰਧਾਨ ਐਲਾਨਿਆ।ਇਸ ਪ੍ਰੋਗਰਾਮ ਦੌਰਾਨ ਰਣਜੀਤ ਸਿੰਘ ਔਲਖ ਦੇ ਸੈਂਕੜੇ ਸਮਰਥਕਾਂ ਨੇ ਵੀ ਸ਼ੋ੍ਰਮਣੀ ਅਕਾਲੀ ਦਲ ਨੂੰ ਛੱਡ ਸ਼ੋ੍ਰਮਣੀ ਅਕਾਲੀ ਦਲ(ਡੈਮੋਕਰੇਟਿਕ) ਦਾ ਪੱਲਾ ਫੜ ਲਿਆ।
ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ(ਬਾਦਲ) ਹੁਣ ਪੰਥਕ ਪਾਰਟੀ ਨਾ ਰਹਿ ਬਾਦਲਾਂ ਦੀ ਨਿੱਜੀ ਜਾਇਦਾਦ ਅਤੇ ਇੱਕ ਪ੍ਰਾਈਵੇਟ ਲਿਮਿਟਡ ਕੰਪਨੀ ਬਣ ਗਈ ਹੈ।ਇਹਨਾਂ ਪਿਉ ਪੁੱਤਾਂ ਅਤੇ ਇਹਨਾਂ ਦੇ ਰਿਸ਼ਤੇਦਾਰਾਂ ਨੇ ਪੰਜਾਬ ਨੂੰ ਆਰਥਿਕ, ਧਾਰਮਿਕ ਅਤੇ ਇਖਲਾਕੀ ਤੌਰ ਤੇ ਕੰਗਾਲ ਕਰ ਦਿੱਤਾ ਹੈ।ਉਹਨਾਂ ਕਿਹਾ ਕਿ ਸਾਡਾ ਇੱਕੋ ਮਕਸਦ ਹੈ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੇ ਕਬਜੇ ਤੋਂ ਮੁਕਤ ਕਰਵਾਉਣਾ ਹੈ।ਸ਼ੋ੍ਰਮਣੀ ਅਕਾਲੀ ਦਲ (ਡ) ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਜੇਕਰ ਜੇਤੂ ਹੁੰਦਾ ਹੈ ਤਾਂ ਬਾਦਲਾਂ ਦੁਆਰਾ ਤਾਂ ਸ਼ੋ੍ਰਮਣੀ ਕਮੇਟੀ ਵਿੱਚ ਕੀਤੇ ਘੋਟਾਲਿਆਂ ਨੂੰ ਪੰਥ ਸਾਹਮਣੇ ਪੇਸ਼ ਕੀਤਾ ਜਾਵੇਗਾ।
ਇਸ ਮੌਕੇ ਰਣਜੀਤ ਸਿੰਘ ਔਲਖ ਦਬੜੀਖਾਨਾ ਨੇ ਕਿਹਾ ਕਿ ਉਹ ਸ਼ੋ੍ਰਮਣੀ ਅਕਾਲੀ ਦਲ ਦੇ ਪੰਥਕ ਏਜੰਡੇ ਤੋਂ ਭਟਕਣ ਅਤੇ ਆਪਾਂ ਮੂਲ਼ ਸਿਧਾਂਤਾਂ ਤੋਂ ਲਾਂਭੇ ਹੋਣ ਕਾਰਨ ਨਿਰਾਸ਼ ਹੋ ਢੀਂਡਸਾ ਸਾਹਿਬ ਨਾਲ ਮਿਲ ਸ਼ੋ੍ਰਮਣੀ ਅਕਾਲੀ ਦਲ (ਡੈਮੋਕਰੇਟਿਕ) ਦਾ ਅੰਗ ਬਣੇ ਹਨ ਅਤੇ ਉਹ ਆਪਣੇ ਲੋਕਾਂ ਲਈ ਹਮੇਸ਼ਾ ਪਹਿਲਾਂ ਵਾਂਗ ਲੜਦੇ ਅਤੇ ਖੜ੍ਹਦੇ ਰਹਿਣਗੇ।ਇਸ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ, ਰਣਜੀਤ ਸਿੰਘ ਔਲਖ ਦੇ ਨਜਦੀਕੀ ਲਖਵਿੰਦਰ ਸਿੰਘ ਲੱਖਾ ਢਿੱਲੋਂ ਹਾਜ਼ਰ ਸਨ।