ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 3 ਅਪ੍ਰੈਲ 2021 - ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਹਾਜੀਪੁਰ ਦੇ 16 ਸਾਲ ਦਾ ਲੜਕਾ ਜੋ ਬੀਤੇ ਇੱਕ ਹਫ਼ਤੇ ਤੋ ਲਾਪਾਤਾ ਸੀ ਦੀ ਲਾਸ਼ ਦਰਿਆ ਬਿਆਸ ਵਿੱਚ ਤੈਰਦੀ ਮਿਲੀ ਹੈ। ਪਰਿਵਾਰ ਨੂੰ ਸ਼ੱਕ ਹੈ ਕਿ ਉਸਦੇ ਮਾਮੇ ਦੇ ਪਰਿਵਾਰ ਨੇ ਅੰਧ ਵਿਸ਼ਵਾਸ ਦੇ ਲਈ ਉਸ ਦਾ ਕਤਲ ਕੀਤਾ ਹੋ ਸਕਦਾ ਹੈ। ਦਰਸਲ ਸੁਲਤਾਨਪੁਰ ਲੋਧੀ ਦੇ ਥਾਣਾ ਕਬੀਰਪੁਰ ਦੇ ਪਿੰਡ ਹਾਜੀਪੁਰ ਦਾ ਸੁਖਚੈਨ ਸਿੰਘ 28 ਮਾਰਚ ਤੋ ਗੋਇੰਦਵਾਲ ਸਾਹਿਬ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਧੂੰਦਾ ਤੋ ਗਾਇਬ ਸੀ।
ਉਸ ਦੇ ਪਿਤਾ ਜਸਵੀਰ ਸਿੰਘ ਮੁਤਾਬਕ ਉਸਦੇ ਲੜਕੇ ਸੁਖਚੈਨ ਨੂੰ ਉਸਦੇ ਮਾਮੇ ਦੇ ਪੋਤਰੇ ਉਸ ਨੂੰ ਜਨਮ-ਦਿਨ ਮਨਾਉਣ ਦਾ ਕਹਿ ਨਾਲ ਲੈ ਗਏ ਤੇ ਤਕਰੀਬਨ ਤੀਹ ਘੰਟੇ ਬੀਤ ਜਾਣ ਤੇ ਵੀ ਉਸਦਾ ਕੁਝ ਪਤਾ ਨਾ ਲੱਗਣ ਤੇ ਵੀ ਉਹ ਕਿੱਥੇ ਹੈ ਨਹੀਂ ਦੱਸਿਆ ਜਿਸ ਤੋ ਬਾਅਦ ਉਹਨਾਂ ਆਪਣੇ ਪੱਧਰ ਤੇ ਛਾਨਬੀਨ ਕੀਤੀ ਤਾ ਪਤਾ ਚੱਲਿਆਂ ਕਿ ਉੱਥੇ ਕਿਸੀ ਦਾ ਕੋਈ ਜਨਮ-ਦਿਨ ਹੈ ਹੀ ਨਹੀਂ ਸੀ।
ਸੁਖਚੈਨ ਦੀ ਪਿਤਾ ਮੁਤਾਬਕ ਉਹਨਾਂ ਦੇ ਆਪਣੇ ਸਹੁਰੇ ਪਰਿਵਾਰ ਨਾਲ ਆਪਸੀ ਸੰਬੰਧ ਠੀਕ ਨਹੀਂ ਹਨ ਤੇ ਮੇਲ਼-ਜੋਲ਼ ਵੀ ਨਹੀਂ ਸੀ ਤੇ ਉਹਨਾਂ ਨੂੰ ਸ਼ੱਕ ਹੈ ਕਿ ਉਸ ਦੇ ਲੜਕੇ ਦਾ ਕਤਲ ਕੀਤਾ ਹੋ ਸਕਦਾ ਹੈ ਤੇ ਕਤਲ ਦੀ ਵਜਾ ਅੰਧ ਵਿਸ਼ਵਾਸ ਹੋ ਸਕਦਾ ਹੈ ਕਿਉਂਕਿ ਉਸ ਤੋ ਪਹਿਲਾ ਸੁਖਚੈਨ ਨੂੰ ਉਸਦੇ ਮਾਮੇ ਦੇ ਪੋਤਰਿਆਂ ਵੱਲੋ ਸ਼ਮਸ਼ਾਨ-ਘਾਟ ਘੁਮਾਉਣ ਦੀ ਗੱਲ ਵੀ ਕਹੀ ਜਾ ਰਹੀ ਹੈ। ਉੱਥੇ ਦਰਿਆ ਬਿਆਸ ਵਿੱਚੋਂ ਲਾਸ ਮਿਲਣ ਤੇ ਮੋਕੇ ਤੇ ਜਿਲਾ ਕਪੂਰਥਲਾ ਦੇ ਥਾਣਾ ਕਬੀਰ ਪੁਰ ਪੁਲਿਸ ਵੀ ਪਹੁੰਚ ਗਈ।
ਥਾਣਾ ਕਬੀਰਪੁਰ ਦੇ ਐਸ਼ ਐਚ ੳ ਚੰਨਣ ਸਿੰਘ ਮੁਤਾਬਕ ਮੁਰਿਤਕ ਸੁਖਚੈਨ ਉਹਨੇ ਦੇ ਥਾਣੇ ਦੀ ਸੀਮਾ ਵਿੱਚ ਪੈਂਦੇ ਪਿੰਡ ਹਾਜੀਪੁਰ ਦਾ ਰਹਿਣ ਵਾਲਾ ਸੀ ਲੇਕਿਨ ਲਾਪਤਾ ਥਾਣਾ ਗੋਇਦਵਾਲ ਦੀ ਹੱਦ ਅੰਦਰ ਪਿੰਡ ਧੂੰਦਾ ਵਿਖੇ ਹੋਇਆਂ ਸੀ ਤੇ ਜਿਸ ਜਗਾ ਲਾਸ ਮਿਲੀ ਉਹ ਜਗਾ ਵੀ ਉਹਨੇ ਦੇ ਥਾਣੇ ਤੋ ਕੁਝ ਦੂਰ ਤਰਨਤਾਰਨ ਦੇ ਥਾਣਾ ਚੋਹਲਾਂ ਸਾਹਿਬ ਦੀ ਸੀਮਾ ਹੈ ਤੇ ਪੂਰਾ ਮਾਮਲਾ ਕਤਲ ਜਾ ਹਾਦਸਾ ਹੈ ਦੀ ਜਾਂਚ ਤਰਨਤਾਰਨ ਪੁਲਿਸ ਕਰ ਰਹੀ ਹੈ।