ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 4 ਅਪ੍ਰੈਲ 2021 - ਜਥੇਦਾਰ ਜੋਗਿੰਦਰ ਸਿੰਘ ਬਾਜਵਾ ਮੈਮੋਰੀਅਲ ਸਰਕਾਰੀ ਹਾਈ ਸਕੂਲ ਮੁਹੱਬਲੀਪੁਰ ਦੇ ਸਕੂਲ ਮੁਖੀ ਬਿੰਦਰ ਕੌਰ ਦੀ ਸੇਵਾ ਮੁਕਤੀ ਮੌਕੇ ਸਕੂਲ ਸਟਾਫ ਵੱਲੋਂ ਵਿਦਾਇਗੀ ਪਾਰਟੀ ਸਮੇਂ ਪ੍ਰੋਫੈਸਰ ਚਰਨ ਸਿੰਘ ਨੇ ਅਧਿਆਪਕ ਵਰਗ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਹਨਾਂ ਨੇ ਪਿਛਲੇ ਕਾਫ਼ੀ ਸਮੇਂ ਤੋਂ ਸਖਤ ਮਿਹਨਤ ਕਰ ਕੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸ਼ਲਾਘਾਯੋਗ ਕੰਮ ਕੀਤਾ ਹੈ ।
ਉਹਨਾਂ ਅੱਗੇ ਕਿਹਾ ਕਿ ਸਰਕਾਰੀ ਸਕੂਲਾਂ ਦੀ ਨਿਜੀ ਤੇ ਪ੍ਰਾਈਵੇਟ ਅਦਾਰਿਆਂ ਨਾਲ ਸਿਹਤਮੰਦ ਮੁਕਾਬਲੇ ਦੀ ਲੋੜ ਸੀ ਪਰੰਤੂ ਵਿਦਿਆ ਦਾ ਵਪਾਰੀਕਰਨ ਕਰਨ ਕਰਕੇ ਦੇਸ਼ ਬੁਹਤੇ ਹਿੱਸੇ ਵਿੱਚ ਬੱਚਿਆਂ ਨੂੰ ਵਿਦਿਆ ਤੋਂ ਵਾਂਝਿਆਂ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਮਿਹਨਤੀ ਅਧਿਆਪਕ ਦੇਸ਼ ਤੇ ਕੌਮ ਦਾ ਸਰਮਾਇਆ ਹੁੰਦੇ ਹਨ। ਇਸ ਮੌਕੇ ਸਰਦਾਰ ਮਹਿੰਦਰ ਪਾਲ ਸੋਹੀ ਸਰਪੰਚ ਮੁਹੱਬਲੀਪੁਰ ਨੇ ਮੈਡਮ ਬਿੰਦਰ ਕੌਰ ਸਕੂਲ ਮੁਖੀ ਵੱਲੋਂ ਬੱਚਿਆਂ ਦੇ ਪੜ੍ਹਾਈ ਵਿੱਚ ਸੁਧਾਰ ਅਤੇ ਸਕੂਲ ਨੂੰ ਸਮਾਰਟ ਸਕੂਲ ਬਣਾਉਣ ਵਿੱਚ ਪਾਏ ਯੋਗਦਾਨ ਲਈ ਸਾਰੇ ਸਟਾਫ ਦੀ ਮਿਹਨਤ ਲਈ ਧੰਨਵਾਦ ਕੀਤਾ।
ਇਸ ਮੌਕੇ ਮਾ ਚਰਨ ਸਿੰਘ ਹੈਬਤਪੁਰ ਵੱਲੋਂ ਅਧਿਆਪਕਾਂ ਦੁਆਰਾ ਪੂਰੀ ਲਗਨ ਅਤੇ ਮਿਹਨਤ ਨਾਲ ਸਰਵਪੱਖੀ ਗਿਆਨ ਪ੍ਰਦਾਨ ਕਰਨ ਦੀਆਂ ਵਿਧੀਆਂ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਲੌਕਡਾਊਨ ਵਿਚ ਜਿਸ ਤਰ੍ਹਾਂ ਅਧਿਆਪਕ ਵਰਗ ਨੇ ਪੂਰੀ ਮਿਹਨਤ ਨਾਲ ਬੱਚਿਆਂ ਨਾਲ ਸੰਬੰਧ ਬਣਾਈ ਰੱਖਿਆ ਉਸ ਕਰਕੇ ਹੀ ਸਰਕਾਰੀ ਸਕੂਲਾਂ ਵਿੱਚ ਲੋਕਾਂ ਦੀ ਦਿਲਚਸਪੀ ਵਧੀ ਹੈ। ਇਸ ਮੌਕੇ ਡਾਕਟਰ ਨਵਜੋਤ ਕੌਰ ਨੇ ਆਪਣੀ ਮਾਤਾ ਜੀ ਦੇ ਵਿਦਾਇਗੀ ਸਮਾਗਮ ਵਿੱਚ ਭਾਰਤ ਦੀ ਸਭ ਤੋਂ ਪਹਿਲੀ ਮਹਿਲਾ ਅਧਿਆਪਕ ਸਵਿਤਰੀ ਬਾਈ ਫੂਲੇ ਨੂੰ ਯਾਦ ਕਰਦਿਆਂ ਆਸ ਪਰਗਟ ਕੀਤੀ ਕਿ ਮੁਸ਼ਕਿਲ ਹਲਾਤਾਂ ਵਿਚ ਵੀ ਹੌਂਸਲਾ ਤੇ ਲਗਨ ਹੋਵੇ ਤਾਂ ਸਨਮਾਨਯੋਗ ਪ੍ਰਪਾਤੀਆ ਕੀਤੀਆਂ ਜਾ ਸਕਦੀਆਂ ਹਨ।
ਅੱਜ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਜ਼ਿੰਮੇਵਾਰੀਆਂ ਨਿਭਾ ਰਹੇ ਅਧਿਆਪਕ ਸਮਾਜ ਵੱਲੋਂ ਮਾਨ ਸਨਮਾਨ ਦੇ ਹੱਕਦਾਰ ਹਨ। ਇਸ ਮੌਕੇ ਨਰਿੰਦਰ ਸਿੰਘ ਸੋਨੀਆ ਸਰਪ੍ਰਸਤ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ, ਅਮਰੀਕ ਸਿੰਘ ਹਰਨਾਮਪੁਰ , ਮੁਕੰਦ ਸਿੰਘ ਆਰ ਸੀ ਐਫ, ਸੁਖਵਿੰਦਰ ਸਿੰਘ, ਰਜਿੰਦਰ ਸਿੰਘ ਰਾਣਾ, ਡਾਕਟਰ ਅਮਿਤੋਜ ਸਿੰਘ, ਸਕੂਲ ਦੇ ਅਧਿਆਪਕ ਸਾਹਿਬਾਨ ਸ੍ਰੀ ਸੂਰਤ ਸਿੰਘ, ਸ਼੍ਰੀਮਤੀ ਬਲਜਿੰਦਰ ਕੌਰ, ਦਵਿੰਦਰ ਸਿੰਘ, ਮਨਜੀਤ ਸਿੰਘ ਨੇ ਵੀ ਸੰਬੋਧਨ ਕੀਤਾ ਅਤੇ ਕਿਹਾ ਕਿ ਪੂਰੇ ਸਟਾਫ ਦੇ ਸਹਿਯੋਗ ਨਾਲ ਸਕੂਲ ਨੂੰ ਪੰਜਾਬ ਵਿੱਚ ਮਿਲੇ ਮਾਣ ਸਤਿਕਾਰ ਲਈ ਸ੍ਰੀਮਤੀ ਬਿੰਦਰ ਕੌਰ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਇਸ ਮੌਕੇ ਬਲਜੀਤ ਕੌਰ, ਪਰਮਜੀਤ ਰਾਣੀ, ਜਸਵਿੰਦਰ ਕੌਰ, ਹਰਜੀਤ ਕੌਰ, ਅਰੁਣ ਹਾਡਾ, ਰਾਜਵਿੰਦਰ ਕੌਰ ਅਤੇ ਸੋਨੀਆ ਹਾਜ਼ਰ ਸਨ।