← ਪਿਛੇ ਪਰਤੋ
- ਪੰਜਾਬ ਮੰਗਦਾ ਜਵਾਬ ਦੀ ਪੰਜਵੀਂ ਰੈਲੀ ਅੱਜ
ਜ਼ੀਰਕਪੁਰ, 4 ਅਪ੍ਰੈਲ 2021 - ਸ਼੍ਰੋਮਣੀ ਅਕਾਲੀ ਦਲ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਤੇ ਚਾਰ ਰੈਲੀਆਂ ਵੀ ਕਰ ਦਿੱਤੀਆਂ ਗਈਆਂ ਹਨ। ਰੈਲੀ ਦਾ ਨਾਮ ਪੰਜਾਬ ਮੰਗਦਾ ਜਵਾਬ ਰੱਖਿਆ ਗਿਆ ਹੈ। ਚਾਰ ਰੈਲੀਆਂ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਚਾਰ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ 5 ਵੀ ਰੈਲੀ ਜੀਰਕਪੁਰ ਵਿਖੇ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਿਕ ਅੱਜ 5 ਵੀ ਰੈਲੀ ਵਿੱਚ ਵੀ ਪੰਜਵੇਂ ਉਮੀਦਵਾਰ ਐਨ ਕੇ ਸ਼ਰਮਾ ਦੇ ਨਾਮ ਦਾ ਐਲਾਨ ਹੋ ਸਕਦਾ ਹੈ। ਇਹ ਰੈਲੀਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਕੀਤੀਆਂ ਜਾ ਰਹੀਆਂ ਹਨ।
Total Responses : 935