ਲੁਧਿਆਣਾ 6 ਅਪ੍ਰੈਲ 2021 - ਟਰਾਈਡੈਂਟ ਗਰੁੱਪ ਦੇ ਮੱਧ ਪ੍ਰਦੇਸ਼ ਬੁਧਨੀ ਸਥਿਤ ਟੈਕਸਟਾਈਲ ਦੇ ਕਾਟਨ( ਰੂਈ) ਗੁਦਾਮਾਂ ਵਿਚ ਕੱਲ ਭਿਆਨਕ ਅੱਗ ਲੱਗ ਗਈ। ਲੁਧਿਆਣਾ ਵਿੱਚ ਕੰਪਨੀ ਦੇ ਬੁਲਾਰੇ ਕੰਚਨ ਸੋਂਧੀ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਗ ਨਾਲ ਰੂਈ ਗੱਠਾ ਦੇ ਗੁਦਾਮਾਂ ਦੇ ਭੰਡਾਰ ਨੂੰ ਭਾਰੀ ਨੁਕਸਾਨ ਪੁੱਜਿਆ ਹੈ ਅਤੇ ਇਸ ਵਿੱਚ ਲਗਪਗ 100 ਕਰੋੜ ਰੁਪਏ ਦੇ ਨੁਕਸਾਨ ਹੋ ਜਾਣ ਦੀ ਸ਼ੰਕਾ ਹੈ। ਉਨਾਂ ਦੱਸਿਆ ਕਿ ਅਜੇ ਤਕ ਕਿਸੇ ਵੀ ਤਰਾਂ ਦੀ ਜਾਨੀ ਨੁਕਸਾਨ ਦੀ ਕੋਈ ਸੂਚਨਾ ਪ੍ਰਾਪਤ ਨਹੀਂ ਹੋਈ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਚੱਲਿਆ ਹੈ।
ਫਾਇਰ ਬਿ੍ਰਗੇਡ ਦੀਆਂ 30 ਤੋਂ ਵੱਧ ਗੱਡੀਆਂ ਕੱਲ ਇੱਥੇ ਅੱਗ ਤੇ ਕਾਬੂ ਪਾਉਣ ਲਈ ਜੁਟੀਆਂ ਰਹੀਆਂ। ਪ੍ਰਬੰਧਕਾਂ ਮੁਤਾਬਕ ਅੱਗ ਨੂੰ ਪੂਰੀ ਤਰਾਂ ਬੁਝਾਉਣ ਦੀ ਕੋਸਿਸ ਸਵੇਰ ਤਕ ਚਲਦੀ ਰਹੀ ਅਤੇ 15 ਫਾਇਰ ਬਿਗ੍ਰੇਡ ਦੀਆਂ ਗੱਡੀਆਂ ਸਵੇਰੇ ਵੀ ਅੱਗ ਤੇ ਪੂਰੀ ਤਰਾਂ ਕਾਬੂ ਪਾਉਣ ਵਿਚ ਜੁਟੀਆਂ ਹੋਈਆਂ ਸਨ। ਤੇਜ ਖੁਸ਼ਕ ਹਵਾਵਾਂ ਅਤੇ ਖ਼ਰਾਬ ਮੌਸਮ ਦੇ ਕਾਰਨ ਅੱਗ ਤੇਜ਼ੀ ਨਾਲ ਫੈਲੀ।
ਕੰਪਨੀ ਪ੍ਰਬੰਧਨ ਲਗਾਤਾਰ ਸਥਿਤੀ ਤੇ ਨਿਗਰਾਨੀ ਰੱਖ ਰਿਹਾ ਹੈ ਅਤੇ ਇੱਥੇ ਆਪਣੇ ਮੁਲਾਜਮਾਂ ਦੀ ਸੁਰੱਖਿਆ ਦੇ ਲਈ ਜ਼ਰੂਰੀ ਕਦਮ ਵੀ ਚੁੱਕ ਰਿਹਾ ਹੈ। ਕੰਪਨੀ ਦੇ ਬੁਲਾਰੇ ਦੇ ਮੁਤਾਬਕ ਗੁਦਾਮਾਂ ਦਾ ਪੂਰਨ ਰੂਪ ਨਾਲ ਬੀਮਾ ਕਵਰੇਜ ਹੈ ਅਤੇ ਬੀਮਾ ਕੰਪਨੀ ਨੂੰ ਇਸ ਹਾਦਸੇ ਬਾਰੇ ਵੀ ਸੂਚਿਤ ਕਰ ਦਿੱਤਾ ਗਿਆ ਹੈ।