← ਪਿਛੇ ਪਰਤੋ
ਜਗਦੀਸ਼ ਥਿੰਦ
ਗੁਰੂ ਹਰਸਹਾਏ / ਫਿਰੋਜ਼ਪੁਰ 6 ਅਪ੍ਰੈਲ ,
ਫਿਰੋਜ਼ਪੁਰ - ਫਾਜ਼ਿਲਕਾ ਸੜਕ ਉਪਰ ਵਾਪਰੇ ਇਕ ਸੜਕ ਦੁਰਘਟਨਾ ਚ ਇਕ ਹੋਰ ਘਰ ਦਾ ਚਿਰਾਗ ਬੁਝ ਗਿਆ । ਪਿੰਡ ਮੋਹਨ ਕੇ ਹਿਠਾੜ ਨਿਵਾਸੀ ਅਮਨਦੀਪ ਹੈਪੀ ਪੁੱਤਰ ਸ੍ਰੀ ਭਜਨ ਲਾਲ (28) ਸਾਲ ਜਲਾਲਾਬਾਦ ਤੋਂ ਆਪਣੇ ਘਰ ਵੱਲ ਆ ਰਿਹਾ ਸੀ ਕਿ ਸੜਕ ਕਿਨਾਰੇ ਖੜ੍ਹੀ ਟਰਾਲੀ ਦੇ ਪਿੱਛੇ ਉਸ ਦਾ ਮੋਟਰਸਾਈਕਲ ਟਕਰਾਉਣ ਨਾਲ ਉਸ ਦੇ ਸਿਰ ਉੱਪਰ ਵੱਡੀ ਸੱਟ ਵੱਜੀ । ਗੰਭੀਰ ਰੂਪ ਵਿਚ ਫੱਟੜ ਹੋਏ ਅਮਨਦੀਪ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ । ਮ੍ਰਿਤਕ ਇੱਕ ਭੈਣ ਦਾ ਇਕਲੌਤਾ ਭਰਾ ਸੀ । ਅਮਨਦੀਪ ਦੇ ਵਿਆਹ ਹੋਏ ਨੂੰ ਚਾਹੇ ਕੁਝ ਸਾਲ ਹੋ ਚੁੱਕੇ ਸਨ ਪਰ ਉਨ੍ਹਾਂ ਦੇ ਘਰ ਕੋਈ ਔਲਾਦ ਨਹੀਂ ਸੀ । ਇਸ ਅਣਹੋਣੀ ਘਟਨਾ ਉੱਪਰ ਇਲਾਕੇ ਭਰ ਵਿਚ ਸੋਗ ਦੀ ਲਹਿਰ ਹੈ ।
Total Responses : 260