ਅੰਮ੍ਰਿਤਸਰ, 6 ਅਪ੍ਰੈਲ, 2019 - ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਲੋਂ ਲਈਆਂ ਜਾ ਰਹੀਆਂ ਪ੍ਰੀਖਿਆਵਾਂ ਵਿਚੋਂ ਅਸਲ ਡੇਟ-ਸੀਟਾਂ ਫ਼ ਨੋਟੀਫਿਕੇਸਨਾਂ ਅਨੁਸਾਰ ਮਿਤੀ 20-03-2021 ਤੋਂ ਮਿਤੀ 10-04-2021 ਤੱਕ ਦੀਆਂ ਸਾਰੀਆਂ (ਥਿਊਰੀ) ਪ੍ਰੀਖਿਆਵਾਂ ਮੁਲੱਤਵੀ ਕੀਤੀਆਂ ਗਈਆਂ ਸਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ ਡਾ. ਮਨੋਜ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਉਚੇਰੀ ਸਿੱਖਿਆ ਵਿਭਾਗ (ਸਿੱਖਿਆ-1 ਸਾਖਾ) ਵਲੋਂ ਜਾਰੀ ਪੱਤਰ ਨੰਬਰ File No. HED-EDU10UNIV/18/2021-3edu ਮਿਤੀ : 05-04-2021 ਦੀ ਰੋਸਨੀ ਵਿਚ ਇਨ੍ਹਾਂ ਪ੍ਰੀਖਿਆਵਾਂ ਨੂੰ ਆਫ ਲਾਈਨ ਮੋਡ ਵਿੱਚ ਕਰਵਾਉਣ ਲਈ ਨਵੀਂਆਂ ਮਿਤੀਆਂ ਦਾ ਨੋਟੀਫਿਕੇਸਨ ਨੰਬਰ 15 ਮਿਤੀ 05-04-2021 ਨੂੰ ਸਮੂੰਹ ਵਿਭਾਗਾਂਫ਼ ਕਾਲਜਾਂ ਨੂੰ ਜਾਰੀ ਕਰ ਦਿੱਤਾ ਗਿਆ ਹੈ ਜਿਸ ਅਨੁਸਾਰ ਪ੍ਰੀਖਿਆਵਾਂ ਮਿਤੀ 11 ਅਪ੍ਰੈਲ, 2021 (ਐਤਵਾਰ) ਤੋਂ ਆਰੰਭ ਹੋ ਰਹੀਆਂ ਹਨ।
ਸਮੂੰਹ ਸੰਬੰਧਤ ਪ੍ਰੀਖਿਆਰਥੀ ਨਵੀਂਆਂ ਮਿਤੀਆਂ ਦੀ ਜਾਣਕਾਰੀ ਲੈਣ ਲਈ ਕਾਲਜ ਦੇ ਪ੍ਰਿੰਸੀਪਲ ਜਾਂ ਮੁਖੀ, ਵਿਭਾਗ ਨਾਲ ਸੰਪਰਕ ਕਰਨ। ਇਹ ਸੂਚਨਾ ਯੂਨੀਵਰਸਿਟੀ ਦੀ ਵੈਬਸਾਈਟ www.gndu.ac.in–Examination-datesheet-Notification 'ਤੇ ਵੀ ਉਪਲਬਧ ਹੋਵੇਗੀ। ਪ੍ਰੀਖਿਆ ਦਾ ਸਮਾਂ ਅਤੇ ਕੇਂਦਰ ਪਹਿਲਾਂ ਵਾਲੇ ਹੀ ਰਹਿਣਗੇ।ਸਮੂੰਹ ਸੰਬੰਧਤਾਂ ਨੂੰ ਇਹ ਵੀ ਹਦਾਇਤ ਕੀਤੀ ਜਾਂਦੀ ਹੈ ਕਿ ਪੰਜਾਬ ਸਰਕਾਰ ਵਲੋਂ ਕੋਵਿਡ-19 ਸੰਬਧੀ ਸਮੇਂ-ਸਮੇਂ ਤੇ ਜਾਰੀ ਹਦਾਇਤਾਂ ਦੀ ਪਾਲਨਾ ਯਕੀਨੀ ਬਣਾਈ ਜਾਵੇ।