ਮਾਲਕਾਂ ਨਾਲ ਸਟਾਫ ਨੇ ਵੀ ਵੱਡੀ ਗਿਣਤੀ ਵਿਚ ਕੀਤੀ ਸ਼ਮੂਲੀਅਤ
ਕੁਲਵਿੰਦਰ ਸਿੰਘ
ਅੰਮ੍ਰਿਤਸਰ, 6 ਅਪ੍ਰੈਲ 2021 - ਅਮ੍ਰਿਤਸਰ ਦੇ ਕਚਹਿਰੀ ਚੌਕ ਵਿਖੇ ਸਮਾਜ ਸੇਵਕ ਮਨਦੀਪ ਸਿੰਘ ਮੰਨਾ ਵਲੋਂ ਅੱਜ ਹੋਟਲ ਅਤੇ ਰੈਸਟੋਰੈਂਟ ਮਾਲਕਾਂ ਦੇ ਹੱਕ ਵਿਚ ਇਕ ਵੱਡਾ ਇਕੱਠ ਕੀਤਾ ਗਿਆ । ਇਸ ਮੌਕੇ ਕਈ ਹੋਟਲ ਫਾਰਮ ਹਾਊਸ ਅਤੇ ਰੈਸਟੋਰੈਂਟ ਮਾਲਕਾਂ ਦੇ ਨਾਲ ਉਨ੍ਹਾਂ ਦੇ ਕਰਮਚਾਰੀ ਵੀ ਇਸ ਇਕੱਠ ਵਿਚ ਸ਼ਾਮਲ ਹੋਏ।
ਮੰਨਾ ਪਿਛਲੇ ਦੋ ਦਿਨਾਂ ਤੋਂ ਇਸ ਦਾ ਐਲਾਨ ਕਰ ਰਹੇ ਸਨ ਇਸ ਮੌਕੇ ਗੱਲਬਾਤ ਕਰਦੇ ਹੋਏ ਮੰਨਾ ਨੇ ਕਿਹਾ ਕਿ ਸ਼ਹਿਰ ਵਿੱਚ ਬਾਕੀ ਸਾਰੇ ਕੰਮ ਬਾ ਦਸਤੂਰ ਚੱਲ ਰਹੇ ਹਨ ਪਰ ਰਾਤ ਦਾ ਕਰਫਿਊ 9ਵਜੇ ਤੋ ਲਗਾਉਣ ਦੇ ਨਾਲ ਰੈਸਟੋਰੈਂਟ ਫਾਰਮ ਹਾਊਸ ਅਤੇ ਹੋਟਲ ਮਾਲਕਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ 2020 ਵਿੱਚ ਜਦੋਂ ਕੋਰੋਨਾ ਦੀ ਮਾਰ ਤੋਂ ਹਾਲੇ ਇਹ ਲੋਗੋ ਉੱਭਰੇ ਨਹੀਂ ਸਨ ਕਿ ਇਕ ਨਵੇਂ ਪੱਖਪਾਤੀ ਫੁਰਮਾਨ ਦੇ ਨਾਲ ਇਨ੍ਹਾਂ ਦੇ ਘਰ ਬਾਰਾਂ ਨੂੰ ਹੋਰ ਵੱਡੀ ਹਾਣੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਵੱਡੀ ਤਾਦਾਦ ਵਿੱਚ ਹੋਟਲ ਮਾਲਕ ਅਤੇ ਉਨ੍ਹਾਂ ਦੇ ਕਰਮਚਾਰੀ ਵੀ ਸ਼ਾਮਲ ਸਨ ਜੋ ਕਿ ਕਹਿ ਰਹੇ ਸਨ ਕਿ ਉਨ੍ਹਾਂ ਦੇ ਘਰ ਦਾ ਖਰਚਾ ਕਿਵੇਂ ਚੱਲੇਗਾ ਜਦੋਂ ਕਿ ਰੈਸਟੋਰੈਂਟ ਅਤੇ ਫਾਰਮ ਹਾਊਸ ਮਾਲਕ ਹੀ ਨਹੀਂ ਕਮਾਉਣਗੇ ਤਾਂ ਉਹ ਸਾਨੂੰ ਤਨਖਾਹ ਕਿੱਥੋਂ ਦੇਣਗੇ।
ਇਸ ਮੌਕੇ ਮਨਦੀਪ ਸਿੰਘ ਮੰਨਾ ਵੱਲੋਂ ਇਕ ਮੰਗ ਪੱਤਰ ਡੀਸੀ ਦਫ਼ਤਰ ਵੀ ਦਿੱਤਾ ਗਿਆ ਜਿਸ ਵਿਚ ਸਰਕਾਰ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਰਾਤ ਦਾ ਵੱਲੋਂ ਇਹ ਮੰਗ ਪੱਤਰ ਲਿਆ ਗਿਆ ਅਤੇ ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਇਹ ਮੰਗ ਪੱਤਰ ਉਹ ਸਰਕਾਰ ਤੱਕ ਜ਼ਰੂਰ ਪਹੁੰਚਾਉਣਗੇ ਕਰਫਿਊ ਹਟਾ ਕੇ ਰੈਸਟੋਰੈਂਟ ਫਾਰਮ ਹਾਊਸ ਮਾਲਕ ਅਤੇ ਹੋਟਲ ਮਾਲਕਾਂ ਨੂੰ ਰਾਹਤ ਦਿੱਤੀ ਜਾਵੇ ਡੀਸੀ ਗੁਰਪ੍ਰੀਤ ਸਿੰਘ ਖਹਿਰਾ ਦੇ ਮੀਟਿੰਗ ਵਿੱਚ ਮਸਰੂਫ ਹੋਣ ਕਰ ਕੇ ਏ ਡੀ ਸੀ ਹਿਮਾਂਸ਼ੂ ਅਗਰਵਾਲ ਵੱਲੋਂ ਇਹ ਮੰਗ ਪੱਤਰ ਲਿਆ ਗਿਆ ਅਤੇ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਇਹ ਮੰਗ ਪੱਤਰ ਉਹ ਅੱਗੇ ਸਰਕਾਰ ਕੋਲ ਪਹੁੰਚਾ ਦੇਣਗੇ।