ਕਮਲਜੀਤ ਸਿੰਘ ਸੰਧੂ
ਬਰਨਾਲਾ, 7 ਅਪ੍ਰੈਲ 2021 - ਮੰਗਲਵਾਰ ਰਾਤ ਬਰਨਾਲਾ ਵਿੱਚ ਤੇਜ਼ ਤੂਫਾਨ ਦੇ ਨਾਲ ਭਾਰੀ ਮੀਂਹ ਪਿਆ। ਤੇਜ਼ ਤੁਫਾਨ ਨੇ ਸੜਕਾਂ ‘ਤੇ ਖੜੇ ਦਰੱਖਤਾਂ ਨੂੰ ਤੋੜ ਦਿੱਤਾ ਹੈ, ਦੂਜੇ ਪਾਸੇ ਇਸ ਬਾਰਸ਼ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ, ਕਿਉਂਕਿ ਕਣਕ ਦੀ ਫਸਲ ਪੂਰੀ ਤਰ੍ਹਾਂ ਪੱਕ ਗਈ ਹੈ ਅਤੇ ਤੂਫਾਨ ਅਤੇ ਬਾਰਸ਼ ਨੇ ਫਸਲ ਨੂੰ ਜ਼ਮੀਨ 'ਤੇ ਵਿਛਾ ਦਿੱਤਾ ਹੈ, ਕਿਸਾਨਾਂ ਨੇ ਕਿਹਾ ਕਿ ਇਸ ਬਾਰਸ਼ ਨਾਲ ਕਣਕ ਦੀ ਫਸਲ ਦਾ ਝਾੜ ਘਟਣ ਦੀ ਸੰਭਾਵਨਾ ਹੈ, ਕਿਸਾਨਾਂ ਨੇ ਕਿਹਾ ਕਿ ਰਾਤ ਦੇ ਤੂਫਾਨ ਅਤੇ ਬਾਰਸ਼ ਕਾਰਨ ਕਣਕ ਦੀ ਫਸਲ ਪ੍ਰਭਾਵਿਤ ਹੋਈ ਹੈ। ਨੁਕਸਾਨ ਹੋਇਆ ਹੈ, ਇਸ ਲਈ ਕੈਪਟਨ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਸਰਕਾਰ ਵੱਲੋਂ ਕਣਕ ਦੀ ਫਸਲ 1 ਅਪ੍ਰੈਲ ਦੀ ਥਾਂ ਇਸ ਵਾਰ 10 ਅਪ੍ਰੈਲ ਤੋਂ ਲਈ ਜਾ ਰਹੀ ਹੈ। ਫਸਲ ਦੀ ਖਰੀਦ ਵਿੱਚ ਦੇਰੀ ਹੋਣ ਕਾਰਨ ਕਿਸਾਨਾਂ ਨੇ ਆਪਣੀ ਪੱਕੀ ਕਣਕ ਦੀ ਫਸਲ ਨਹੀਂ ਕਟਾਈ। ਜਿਸਦੇ ਲਈ ਸਰਕਾਰ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ।
ਜੇਕਰ 1 ਅਪਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਕੀਤੀ ਜਾਂਦੀ ਤਾਂ ਬਹੁਤੇ ਕਿਸਾਨ ਮੰਡੀਆਂ ਜਾਂ ਘਰਾਂ ਵਿਚ ਕਟਾਈ ਤੋਂ ਬਾਅਦ ਸੁਰੱਖਿਅਤ ਹੁੰਦੇ। ਪਰ ਕਣਕ ਦੀ ਖਰੀਦ ਸ਼ੁਰੂ ਨਾ ਹੋਣ ਕਾਰਨ ਬਹੁਤੇ ਕਿਸਾਨਾਂ ਦੀਆਂ ਫਸਲਾਂ ਖੇਤਾਂ ਵਿਚ ਖੜ੍ਹੀਆਂ ਸਨ, ਜੋ ਕਿ ਭਾਰੀ ਬਾਰਸ਼ ਅਤੇ ਤੂਫਾਨ ਕਾਰਨ ਕੱਲ੍ਹ ਦੇਰ ਰਾਤ ਹੋਈ ਸੀ ਨਾਲ ਭਾਰੀ ਨੁਕਸਾਨ ਪਹੁੰਚਿਆ ਹੈ, ਜਿਸ ਕਾਰਨ ਕਿਸਨਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ ਕਿ ਬਹੁਤੇ ਕਿਸਾਨ ਬੁਰੀ ਤਰ੍ਹਾਂ ਟੁੱਟ ਚੁੱਕੇ ਹਨ, ਜਦਕਿ ਉਨ੍ਹਾਂ ਇਸ ਮਾਮਲੇ' ਤੇ ਪੰਜਾਬ ਸਰਕਾਰ ਤੋਂ ਕਿਸਾਨਾਂ ਨੂੰ ਮੁਆਵਜ਼ੇ ਦੀ ਮੰਗ ਕੀਤੀ ਹੈ।